

ਚੰਡੀਗੜ੍ਹ: ਆਪਣੇ ਖ਼ਤਰਨਾਕ ਕਰਤੱਬਾਂ ਲਈ ਜਾਣੇ ਜਾਂਦੇ ਬੀਰ ਖ਼ਾਲਸਾ ਗਰੁੱਪ ਨੇ ਰਿਐਲਿਟੀ ਸ਼ੋਅ ‘America’s Got Talent’ ਵਿੱਚ ਕਮਾਲ ਦੀ ਪਰਫਾਰਮੈਂਸ ਵਿਖਾਉਂਦਿਆਂ ਅਮਰੀਕਾ ਵਾਲਿਆਂ ਨੂੰ ਖੜ੍ਹੇ ਹੋ ਕੇ ਤਾੜੀ ਵਜਾਉਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਦੀ ਵੀਡੀਓ ਨੂੰ ਇਕੱਲੀ YouTube ‘ਤੇ 4 ਮਿਲੀਅਨ ਤੋਂ ਵੱਧ ਵਿਊ ਮਿਲ ਚੁੱਕੇ ਹਨ।
ਬੀਰ ਖ਼ਾਲਸਾ ਗਰੁੱਪ ਦੇ ਮੈਂਬਰ ਜਗਦੀਪ ਸਿੰਘ ਤੇ ਕਵਲਜੀਤ ਸਿੰਘ ਨੇ ਖ਼ਤਰਨਾਕ ਕਾਰਨਾਮਾ ਦਿਖਾਇਆ। ਇਸ ਦੌਰਾਨ ਜਗਦੀਪ ਸਿੰਘ ਨੂੰ ਫਰਸ਼ ‘ਤੇ ਲਿਟਾ ਦਿੱਤਾ ਗਿਆ ਤੇ ਉਸ ਬਿਲਕੁਲ ਆਲੇ-ਦੁਆਲੇ ਹਦਵਾਣੇ ਤੇ ਨਾਰੀਅਲ ਰੱਖ ਦਿੱਤੇ ਗਏ। ਇਸ ਪਿੱਛੋਂ ਕਵਲਜੀਤ ਸਿੰਘ ਨੇ ਭਾਰੀ ਹਥੌੜੇ ਨਾਲ ਇਹ ਹਦਵਾਣੇ ਤੇ ਨਾਰੀਅਲ ਭੰਨ੍ਹੇ। ਇਸ ਦੌਰਾਨ ਕਵਲਜੀਤ ਸਿੰਘ ਦੀਆਂ ਅੱਖਾਂ ‘ਤੇ ਲੂਣ ਪਾ ਕੇ ਪਹਿਲਾਂ ਅੱਖਾਂ ਢੱਕੀਆਂ ਗਈਆਂ ਤੇ ਫਿਰ ਪੂਰੇ ਮੂੰਹ ‘ਤੇ ਕੱਪੜਾ ਬੰਨ੍ਹ ਦਿੱਤਾ ਗਿਆ ਸੀ।
ਇਸ ਐਕਟ ਦੀ ਵੀਡੀਓ ‘ਤੇ ਲੋਕ ਲਗਾਤਾਰ ਟਿੱਪਣੀਆਂ ਕਰ ਰਹੇ ਹਨ। ਲੋਕਾਂ ਨੇ ਇਸ ਨੂੰ ਬੇਹੱਦ ਖ਼ਤਰਨਾਕ ਦੱਸਿਆ ਹੈ। ਵੀਡੀਓ ਨੂੰ ਪੰਜਾਬ ਪੁਲਿਸ ਨੇ ਵੀ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ। ਦੱਸ ਦੇਈਏ ਜਗਦੀਪ ਸਿੰਘ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਹਨ।

YouTube @YouTube

Punjab Police India✔@PunjabPoliceInd
World’s tallest policeman and a Punjab Police constable, Jagdeep Singh (9th Battalion PAP) symbolized immense heroism in the Internationally acclaimed show, America’s Got Talent. We are proud of his valour and strength of character. For Video, click here: https://bit.ly/2WEmPi8 1166:42 PM – Jun 2, 201939 people are talking about thisTwitter Ads info and privacy
ਇਸ ਐਕਟ ਨਾਲ ਭਾਵੇਂ ਜਗਦੀਪ ਸਿੰਘ ਦੀ ਜ਼ਿੰਦਗੀ ਦਾਅ ‘ਤੇ ਲੱਗੀ ਸੀ ਪਰ ਇਨ੍ਹਾਂ ਦੋਵਾਂ ਸਿੱਖਾਂ ਦੀ ਬਹਾਦਰੀ ਤੇ ਕਰਤੱਬ ਵੇਖ ਕੇ ਹਾਲ ਵਿੱਚ ਬੈਠਾ ਹਗਰ ਕੋਈ ਦਰਸ਼ਕ ਹੈਰਾਨ ਰਹਿ ਗਿਆ ਤੇ ਤਾੜੀਆਂ ਵਜਾਉਣ ਲਈ ਮਜਬੂਰ ਹੋ ਗਿਆ।
ਤੁਸੀਂ ਵੀ ਵੇਖੋ ਵੀਡੀਓ-























