

ਮਾਨਸਾ,ਸਾਰਾ ਯਹਾ ,(ਬਲਜੀਤ ਸ਼ਰਮਾ) ,4 ਜੂਨ ਉੜੀਸਾ ਦੇ ਸੰਬਲਪੁਰ ਵਿਖੇ ਤਾਇਨਾਤ ਮਾਨਸਾ ਜ਼ਿਲ੍ਹੇ ਦੇ ਪਿੰਡ ਦੇ ਨੋਜਵਾਨ ਬੂਟਾ ਸਿੰਘ (28) ਪੁੱਤਰ ਕਰਨੈਲ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਉਹ ਸੀ ਆਰ ਪੀ ਐਫ ਦਾ ਜਵਾਨ ਸੀ।ਮਿ੍ਤਕ ਜਵਾਨ ਦੇ ਚਾਚਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਸੀ ਆਰ ਪੀ ਐਫ ਵਿਚ ਭਰਤੀ ਹੋਇਆ ਸੀ। ਉਸ ਦੀ ਮੌਤ ਸਬੰਧੀ ਸੂਚਨਾ ਕੰਪਨੀ ਦੇ ਹੈਡਕੁਆਰਟਰ ਤੋਂ ਦਿੱਤੀ ਗਈ ਹੈ।























