

ਮਾਨਸਾ, 03 ਜੂਨ (ਸਾਰਾ ਯਹਾ,(ਬਲਜੀਤ ਸ਼ਰਮਾ) : ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ 7ਵੀਂ ਆਰਥਿਕ ਗਣਨਾ ਸਰਵੇ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਸਥਾਨਕ ਬੱਚਤ ਭਵਨ ਵਿਖੇ ਫੀਲਡ ਸਟਾਫ਼ ਲਈ ਇੱਕ ਰੋਜ਼ਾ ਸਰਵੇ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਬਰਾੜ ਨੇ ਟ੍ਰੇਨਿੰਗ ਲੈਣ ਲਈ ਆਏ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਟ੍ਰੇਨਿੰਗ ਦੌਰਾਨ ਆਪਣੇ ਸਾਰੇ ਸ਼ੰਕੇ ਦੂਰ ਕਰ ਕੇ ਅਤੇ ਪੂਰੀ ਤਰ੍ਹਾਂ ਨਾਲ ਸਿੱਖਿਅਤ ਹੋ ਕੇ ਆਪਣੀ ਡਿਊਟੀ ਕਰਨ। ਉਨ੍ਹਾਂ ਨਾਲ ਹੀ ਕਿਹਾ ਕਿ ਜਦੋਂ ਵੀ ਉਹ ਗਣਨਾ ਸਰਵੇ ਸਬੰਧੀ ਫੀਲਡ ਵਿੱਚ ਜਾਣ, ਤਾਂ ਆਪਣਾ ਸ਼ਨਾਖ਼ਤੀ ਕਾਰਡ ਜ਼ਰੂਰ ਲੈ ਕੇ ਜਾਣ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਪ ਅਰਥ ਤੇ ਅੰਕੜਾ ਸਲਾਹਕਾਰ ਸ਼੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਹਿੱਸਾ ਲੈਣ ਵਾਲੇ ਵੀ.ਐਲ.ਈ. (ਵਿਲੇਜ ਲੈਵਲ ਇੰਟਰਪ੍ਰਿਯਰ) ਨੂੰ ਆਰਥਿਕ ਗਣਨਾ ਲਈ ਵਰਤੀਆਂ ਜਾਣ ਵਾਲੀਆਂ ਮੁੱਖ ਵਿਧੀਆਂ, ਡਿਜ਼ੀਟਲ ਪਲੇਟਫਾਰਮ ਤੇ ਹੋਰ ਸਾਧਨਾਂ ਸਬੰਧੀ ਵਿਸਥਾਰ ਪੂਰਵਕ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਆਰਥਿਕ ਗਣਨ ਆਰਥਿਕ ਇਕਾਈਆਂ ਦੀ ਗਤੀਵਿਧੀ ਕਰਨ ਵਾਲੀਆਂ ਯੂਨਿਟਾਂ ਦੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਆਰਥਿਕ ਸੰਸਥਾਵਾਂ ਦੀ ਸੰਖਿਆ, ਰੋਜ਼ਗਾਰ ਦੇ ਸਾਧਨ, ਵਿੱਤ ਤੇ ਸਰੋਤ ਮਾਲਕੀਅਤ ਦੀ ਕਿਸਮ ਆਦਿ ਸਬੰਧੀ ਵਿਸਥਾਰ ਨਾਲ ਜਾਣਕਾਰੀ ਇਕੱਤਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਗਣਨਾ ਸਰਵੇ 10 ਜੂਨ ਤੋਂ ਸ਼ੁਰੂ ਹੋਵੇਗਾ ਅਤੇ 3 ਮਹੀਨਿਆਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ।ਟ੍ਰੇਨਿੰਗ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵੀ.ਐਲ.ਈ. ਸ਼੍ਰੀ ਮਨਦੀਪ ਸਿੰਘ ਮੰਡਾਲੀ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਗੁਰਨੇ ਕਲਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਟ ਹੈਡ ਪੰਜਾਬ ਸ਼੍ਰੀ ਜਸਪਾਲ ਸਿੰਘ, ਸਟੇਟ ਕੋਆਰਡੀਨੇਟਰ ਪੰਜਾਬ ਸ਼੍ਰੀ ਅਮਿਤ ਮਲਹੋਤਰਾ, ਸ਼੍ਰੀ ਬਲਵਿੰਦਰ ਸਿੰਘ, ਸ਼੍ਰੀ ਸੰਜੇ ਕੁਮਾਰ, ਸ਼੍ਰੀ ਗਿਰੀਨੰਦਨ, ਜ਼ਿਲ੍ਹਾ ਮੈਨੇਜਰ ਸੀ.ਐਸ.ਸੀ. ਸ਼੍ਰੀ ਸੰਦੀਪ ਤਾਇਲ ਮੌਜੂਦ ਸਨ।























