

ਫਿਰੋਜ਼ਪੁਰ: ਇੱਥੇ ਮਿੰਨੀ ਸੈਕਟਰੀਏਟ ‘ਚ ਸਥਿਤ ਤਹਿਸੀਲ ਵਿੱਚ ਰਾਤ 10 ਵਜੇ ਗੈਰ-ਕਾਨੂੰਨੀ ਤੌਰ ‘ਤੇ ਰਜਿਸਟਰੀਆਂ ਕਰ ਕਾਨੂੰਨ ਦੀਆਂ ਧੱਜੀਆਂ ਉੱਡਾਈਆਂ ਜਾ ਰਹੀਆਂ ਸਨ।
ਜਦੋਂ ਪੱਤਰਕਾਰਾਂ ਨੇ ਤਹਿਸੀਲ ਕੰਪਲੈਕਸ ‘ਚ ਪਹੁੰਚ ਕੀਤੀ ਤਾਂ ਮੌਕੇ ‘ਤੇ ਹਾਜ਼ਰ ਤਹਿਸੀਲਦਾਰ ਨੂੰ ਕੋਈ ਜਵਾਬ ਨਾ ਸੁੱਝਾ ਤੇ ਬੌਖਲਾਹਟ ‘ਚ ਉਨ੍ਹਾਂ ਕੁਝ ਰਜਿਸਟਰੀਆਂ ਰਾਤ ਦੇ ਸਮੇਂ ਹੋਣ ਦੀ ਪੁਸ਼ਟੀ ਵੀ ਕੀਤੀ।
ਤਹਿਸੀਲ ਕੰਪਲੈਕਸ ‘ਚ ਖੜ੍ਹੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਾਰਾ ਦਿਨ ਆਨ-ਲਾਈਨ ਕੰਮ ਹੋਣ ਦਾ ਬਹਾਨਾ ਬਣਾ ਤੰਗ-ਪ੍ਰੇਸ਼ਾਨ ਕਰਕੇ ਰਾਤ ਨੂੰ ਇਹ ਲੋਕ ਮੋਟੀਆਂ ਰਜਿਸਟਰੀਆਂ ਕਰਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਾਈ ਜਾਵੇ।
ਹਾਲਾਕਿ ਕਾਂਗਰਸ ਸਰਕਾਰ ਨੇ ਦਫਤਰੀ ਸਮੇਂ ਤੋਂ ਬਾਅਦ ਤੇ ਛੁੱਟੀ ਵਾਲੇ ਦਿਨ ਸਰਕਾਰੀ ਦਫਤਰਾਂ ‘ਚ ਕੰਮਕਾਜ ਕਰਨ ‘ਤੇ ਰੋਕ ਲਾਈ ਹੋਈ ਹੈ ਪਰ ਫਿਰੋਜ਼ਪੁਰ ‘ਚ ਖੁਦ ਮੈਜਿਸਟ੍ਰੇਟ ਸਰਕਾਰ ਦੇ ਹੁਕਮਾਂ ਦੀ ਉਲੰਘਨਾ ਕਰਦੇ ਫੜੇ ਗਏ।
EDITED BY : SARA YAHA | | Last Updated : 26 May 2018























