ਸੀਬੀਐਸਈ 12ਵੀਂ ਨਤੀਜਾ: ਲੁਧਿਆਣਾ ਦੀ ਧੀ ਨੇ ਮਾਰੀ ਬਾਜ਼ੀ

0
2

ਲੁਧਿਆਣਾ: ਇੱਥੋਂ ਦੇ ਮਾਡਲ ਟਾਊਨ ਸਥਿਤ ਬੀਸੀਐਮ ਸਕੂਲ ਦੀ ਆਸਥਾ ਬਾਂਬਾ ਨੇ ਸੀਬੀਐਸਈ ਦੀ 12ਵੀਂ ਦੀ ਪ੍ਰੀਖਿਆ ਵਿੱਚੋਂ ਪੂਰੇ ਦੇਸ਼ ’ਚੋਂ ਤੀਸਰਾ ਤੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਆਸਥਾ ਦੀ ਇਸ ਉਪਲੱਬਧੀ ’ਤੇ ਉਸ ਦੇ ਮਾਪਿਆਂ ਤੇ ਅਧਿਆਪਕਾਂ ਨੇ ਖ਼ੁਸ਼ੀ ਪ੍ਰਗਟਾਈ।

ਆਸਥਾ ਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਅੱਵਲ ਰਹਿੰਦੀ ਸੀ ਪਰ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਉਹ 12ਵੀਂ ਵਿੱਚੋਂ ਟਾਪ ਕਰੇਗੀ। ਉਨ੍ਹਾਂ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਅੱਗੇ ਦੀ ਪੜ੍ਹਾਈ ਕਰੇਗੀ।

  1. ਪੜ੍ਹਨ ਵੇਲੇ ਫੋਨ ਰਹਿੰਦਾ ਸੀ ਬੰਦ

ਆਸਥਾ ਨੇ ਸਾਰਾ ਯਹਾ ਦੇ ਰਿਪੋਰਟਰਾ ਨੂ ਦੱਸਿਆ ਕਿ ਇਹ ਸਫ਼ਲਤਾ ਉਸ ਨੂੰ ਸਾਰਿਆਂ ਦੇ ਸਾਥ ਕਰਕੇ ਹਾਸਲ ਹੋਈ ਹੈ। ਉਸ ਦੇ ਮਾਪਿਆਂ ਤੇ ਅਧਿਆਪਕਾਂ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਉਸ ਦੇ ਪੜ੍ਹਨ ਦਾ ਸਮਾਂ ਹੁੰਦਾ ਸੀ ਤਾਂ ਉਹ ਆਪਣਾ ਮੋਬਾਈਲ ਫੋਨ ਬੰਦ ਕਰ ਦਿੰਦੀ ਸੀ ਤੇ ਆਪਣਾ ਸਾਰਾ ਧਿਆਨ ਸਿਰਫ ਪੜ੍ਹਾਈ ਵੱਲ ਦਿੰਦੀ ਸੀ। ਇਸੇ ਕਰ ਕੇ ਅੱਜ ਉਸ ਦਾ ਨਤੀਜਾ ਚੰਗਾ ਆਇਆ ਹੈ। ਉਸ ਨੇ ਕਿਹਾ ਕਿ ਅੱਗੇ ਵੀ ਉਹ ਇਸੇ ਤਰ੍ਹਾਂ ਹੀ ਮਿਹਨਤ ਕਰਦੀ ਰਹੇਗੀ।


EDITED BY : SARA YAHA | | Last Updated : 26 May 2018

LEAVE A REPLY

Please enter your comment!
Please enter your name here