ਗੁਰਤਾ ਗੱਦੀ ਦਿਵਸ ਨੂੰ ਸਪਰਪਿਤ ਕੁਇਜ਼ ਮਕਾਬਲਾ ਕਰਵਾਏ

0
6

ਮਾਨਸਾ  27 ਮਈ (ਸਾਰਾ ਯਹਾ,(BPS):ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ ਵਿਖੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਪਰਪਿਤ ਕੁਇਜ਼ ਮਕਾਬਲਾ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਸਵਿੰਦਰ ਸਿੰਘ ਜੌੜਕੀਆਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਚ ਸਕੂਲ ਦੇ ਚਾਰੇ ਹਾਊਸ ਦੇ ਵਿਦਿਆਰਥੀ ਨੇ ਭਾਗ ਲਿਆ।  ਭਾਗ ਲੈਣ ਵਾਲੇ ਵਿਦਿਆਰਥੀਆ ਦੇ  ਛੇਵੀ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰ੍ਹਵੀਂ ਦੇ ਦੋ ਗਰੁੱਪ ਬਣਾਏ ਗਏ। ਕੁਇਜ਼ ਮੁਕਾਬਲੇ ਵਿੱਚ ਚਾਰੋਂ ਟੀਮਾਂ ਵਿਚਕਾਰ ਸਖਤ ਮੁਕਾਬਲਾ ਵੇਖਣ ਨੂੰ  ਮਿਲਿਆ। ਮੁਕਾਬਲੇ ਦੌਰਾਨ ਛੇਵੀਂ ਤੋਂ ਅੱਠਵੀਂ ਕਲਾਸ ਦੇ ਗਰੁੱਪ ਵਿੱਚ ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ ਨੇ ਪਹਿਲਾਂ ਸਥਾਨ, ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਨੌਵੀਂ ਤੋਂ ਬਾਰ੍ਹਵੀਂ ਦੇ ਗਰੁੱਪ ਚ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਨੇ ਪਹਿਲਾਂ ਸਥਾਨ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ਦੇ ਜੇਤੂ  ਵਿਦਿਆਰਥੀਆਂ  ਨੂੰ ਪ੍ਰਿੰਸੀਪਲ ਜਸਵਿੰਦਰ ਸਿੰਘ ਜੌੜਕੀਆਂ, ਮੈਨੇਜਿੰਗ ਡਾਇਰੈਕਟਰ ਮਨਦੀਪ ਸਿੰਘ ਜਟਾਣਾ ਅਤੇ ਅਧਿਆਪਕ ਤਰਸੇਮ ਚੰਦ, ਹਰਪ੍ਰੀਤ ਸਿੰਘ,  ਪ੍ਰਿਤਪਾਲ ਕੌਰ,  ਗੁਰਜੀਤ ਕੌਰ, ਕੋਆਡੀਨੇਟਰ ਅਮਨਦੀਪ ਕੌਰ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ|ਕੈਪਸ਼ਨ: ਗੁਰੂ ਹਰਗੋਬਿੰਦ ਸਕੂਲ ਜੌੜਕੀਆਂ ਦੇ ਕੁਇਜ਼ ਮੁਕਾਬਲਿਆਂ ਵਿਚੋ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਪ੍ਰਬੰਧਕ।

LEAVE A REPLY

Please enter your comment!
Please enter your name here