

ਚੰਡੀਗੜ, 22 ਮਈਅੰਮਿ੍ਰਤਸਰ ਅਤੇ ਲੁਧਿਆਣਾ ਦੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਸਕੱਤਰਾਂ ਨੂੰ ਪ੍ਰਾਪਤ ਹੋਈਆਂ ਸ਼ਿਕਾਇਤਾਂ ’ਤੇ ਫੌਰੀ ਕਾਰਵਾਈ ਕਰਦਿਆਂ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਚਾਰ ਮੋਟਰ ਡੀਲਰਾਂ ਨੂੰ ਵਿਸ਼ੇਸ਼ ਰਜਿਸਟਰਿੰਗ ਅਥਾਰਟੀ ਦੇ ਦਿੱਤੇ ਅਧਿਕਾਰ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੇ ਹਨ।ਇਹ ਪ੍ਰਗਟਾਵਾ ਕਰਦਿਆਂ ਟਰਾਂਸਪੋਰਟ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੈਸ: ਨਾਵਲਟੀ ਹੁੰਡਾਈ, ਜੀ.ਟੀ.ਰੋਡ ਅੰਮਿ੍ਰਤਸਰ, ਮੈਸ: ਆਰੀਅਨ ਹੁੰਡਾਈ, ਮਜੀਠਾ-ਵੇਰਕਾ ਬਾਈਪਾਸ ਅੰਮਿ੍ਰਤਸਰ ਅਤੇ ਪੀ.ਐਨ.ਆਰ ਮੋਟਰਜ਼ ਪ੍ਰਾਈਵੇਟ ਲਿਮਟਡ ਅੰਮਿ੍ਰਤਸਰ ਵੱਲੋਂ ਸਰਕਾਰ ਦੇ ਬਣਦੇ ਟੈਕਸ ਨਾਲੋਂ ਘੱਟ ਟੈਕਸ ਜਮਾਂ ਕਰਵਾ ਕੇ ਸਰਕਾਰ ਦੇ ਮਾਲੀਏ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸੇ ਤਰਾਂ ਮੈਸ: ਸਟਾਨ ਆਟੋਜ਼ ਪ੍ਰਾਈਵੇਟ ਲਿਮਟਡ ਲੁਧਿਆਣਾ ਵੱਲੋਂ ਗੱਡੀ ਵੇਚਣ ਸਮੇਂ ਗੱਡੀ ਦੇ ਮਾਲਕ ਨਾਲ ਧੋਖਾਧੜੀ ਕਰਨ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ। ਬੁਲਾਰੇ ਨੇ ਦੱਸਿਆ ਕਿ ਇਨਾਂ ਫਰਮਾਂ ਨੇ ਸੂਬਾ ਸਰਕਾਰ ਦੇ ਨੋਟੀਫਿਕੇਸ਼ਨ ਨੰ. 8/1/98/-1ਟੀ2/1107 ਮਿਤੀ 28 ਜੂਨ, 2011 ਦੀਆਂ ਸੇਵਾ-ਸ਼ਰਤਾਂ ਦੀ ਉਲੰਘਣਾ ਕੀਤੀ ਜਿਸ ਕਰਕੇ ਸਮਰੱਥਾ ਅਥਾਰਟੀ ਵੱਲੋਂ ਕਾਰਵਾਈ ਕੀਤੀ ਗਈ ਹੈ।























