

ਸਰਦੂਲਗੜ੍ਹ ੧6 ਮਈ ((ਸਾਰਾ ਯਹਾ,(BPS):ਇਥੋ ਕੁੱਝ ਕਿਲੋਮੀਟਰ ਦੂਰ ਪਿੰਡ ਟਿੱਬੀ ਹਰੀ ਸਿੰਘ ਵਿਖੇ ਅੱਜ ਕਾਂਗਰਸੀ ਆਗੂ ਬਠਿੰਡਾ ਲੋਕ ਸਭਾ ਹਲਕਾ ਦੇ ਪ੍ਰਧਾਨ ਜਗਸੀਰ ਮੀਰਪੁਰ ਦੀ ਅਗਵਾਈ ਵਿੱਚ ਦਰਜਨ ਦੇ ਕਰੀਬ ਪਰਿਵਾਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਛੱਡਕੇ ਕਾਂਗਰਸ ਦੀ ਗੱਡੀ ਵਿਚ ਜਾ ਚੜੇ। ਜਗਸੀਰ ਮੀਰਪੁਰ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਆਉਣ ਵਾਲੇ ਕਾਕਾ ਸਿੰਘ,ਗੁਰਪਾਲ ਸਿੰਘ,ਬਲਜੀਤ ਸਿੰਘ,ਬੀਰਾ ਸਿੰਘ,ਜਗਸੀਰ ਸਿੰਘ,ਗੁਰਪ੍ਰੀਤ ਸਿੰਘ,ਗੁਰਮੇਲ ਸਿੰਘ,ਸਰਵਣ ਸਿੰਘ,ਗੁਰਚਰਨ ਸਿੰਘ,ਜਸਪਾਲ ਸਿੰਘ,ਹਾਕਮ ਸਿੰਘ,ਬੋਘਾ ਸਿੰਘ,ਸੇਮ ਸਿੰਘ,ਜੱਸਾ ਸਿੰਘ,ਮਿੱਠੂ ਸਿੰਘ, ਆਦਿ ਪਰਿਵਾਰਾ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਕੇ ਭਰਵਾ ਸਵਾਗਤ ਕਰਦਿਆ ਵਿਸ਼ਵਾਸ ਦਵਾਇਆ ਕਿ ਉਹ ਉਹਨਾ ਦਾ ਪੁਰਾਣੇ ਵਰਕਰਾਂ ਦੀ ਤਰਾ ਸਨਮਾਨ ਕਰਨਗੇ ਅਤੇ ਕਿਹਾ ਕਿ ਪੰਜਾਬ ਅੰਦਰ ਕਾਗਰਸ ਦੀ ਚੱਲ ਰਹੀ ਹਨੇਰੀ ਅੱਗੇ ਕੋਈ ਪਾਰਟੀ ਨਹੀ ਟਿੱਕ ਸਕੇਗੀ। ਪੰਜਾਬ ਨੂੰ ਸਹੀ ਰਸਤੇ ਤੇ ਸਿਰਫ ਕਾਂਗਰਸ ਹੀ ਲਿਜਾ ਸਕਦੀ ਹੈ। ਜਿਸਨੂੰ ਸਮਝਦੇ ਹੋਏ ਪੰਜਾਬ ਦੇ ਲੋਕ ਵੱਡੇ ਪੱਧਰ ਤੇ ਕਾਂਗਰਸ ਵਿੱਚ ਸ਼ਮੂਲੀਅਤ ਕਰ ਰਹੇ ਹਨ। ਇਸ ਮੌਕੇ ਤੇ ਗੋਗੀ,ਸਰਬਜੀਤ ਕੋਰ,ਬਿੰਦਰ ਸਿੰਘ,ਕੁਲਦੀਪ ਸਿੰਘ,ਕਸ਼ਮੀਰ ਸਿੰਘ ਅਤੇ ਘੋਟਾ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਗਰਸੀ ਵਰਕਰ ਹਾਜਰ ਸਨ।























