

ਸਰਦੂਲਗੜ੍ਹ ੧੬ ਮਈ (ਬਪਸ):ਬਠਿੰਡਾ ਲੋਕ ਸਭਾ ਤੋ ਅਕਾਲੀ –ਭਾਜਪਾ ਦੇ ਸਾਂਝੇ
ਉਮੀਦਵਾਰ ਬੀਬਾ ਹਰਸਿਮਰਤ ਕੋਰ ਬਾਦਲ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਲਈ ਅੱਜ
ਸਰਦੂਲਗੜ੍ਹ ਦੀ ਅਨਾਜ ਮੰਡੀ ਵਿੱਚ ਇੱਕ ਪਬਲਿਕ ਰੈਲੀ ਨੂੰ ਸੰਬੋਧਨ ਕਰਦਿਆ ਪੰਜਾਬ ਦੇ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਨੂੰ ਚਲਾਉਣ ਲਈ ਇੱਕ
ਤਜਰਬੇਕਾਰ ਪ੍ਰਧਾਨ ਮੰਤਰੀ ਦੀ ਲੋੜ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ
੨੦ ਸਾਲ ਗੁਜਰਾਤ ਦੇ ਮੁੱਖ ਮੰਤਰੀ ਅਤੇ ੫ ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਵਜੋ ਜੋ
ਜਿੰਮੇਵਾਰੀ ਨਿਭਾਈ ਹੈ ਉਸ ਦੀ ਮਿਸ਼ਾਲ ਦੁਨੀਆ ਵਿੱਚ ਕਿਤੇ ਵੀ ਨਹੀ ਮਿਲਦੀ ਹੈ ਦੂਸਰੇ
ਪਾਸੇ ਕਾਂਗਰਸ ਦੇ ਪ੍ਰਧਾਨ ਮੰਤਰੀ ਦੇ ਸੁਪਨੇ ਪਾਲੀ ਬੈਠੇ ਰਾਹੁਲ ਗਾਂਧੀ ਇੱਕ ਅਨਾੜੀ
ਅਤੇ ਗੈਰ ਤਜਰਬੇਕਾਰ ਵਿਆਕਤੀ ਹੈ। ਜੋ ਲੋਕਾਂ ਅਤੇ ਦੇਸ਼ ਲਈ ਨੁਕਸਾਨ ਦਾਇਕ ਹੋਵੇਗਾ।
ਉਨਾਂ ਕਿਹਾ ਕਿ ਕਾਂਗਰਸ ਸਿੱਖ ਅਤੇ ਪੰਜਾਬ ਵਿਰੋਧੀ ਪਾਰਟੀ ਹੈ ਗਾਂਧੀ ਪਰਿਵਾਰ ਨੇ ਕਦੀ
ਵੀ ਪੰਜਾਬ ਅਤੇ ਸਿੱਖਾ ਦਾ ਭਲਾ ਨਹੀ ਸੋਚਿਆ। ਸੂਬੇ ਦੀ ਕੈਪਟਨ ਸਰਕਾਰ ਵੱਲੋ ਲੋਕਾਂ
ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ। ਉਨਾਂ ਰੈਲੀ ਵਿੱਚ ਪਹੁੰਚੇ ਇੱਕਠ ਨੂੰ
ਸੰਬੋਧਨ ਕਰਦਿਆ ਹਰ ਇੱਕ ਵਿਆਕਤੀ ਤੋ ੫-੫ ਵੋਟਾਂ ਅਕਾਲੀ ਦਲ ਨੂੰ ਪਵਾਉਣ ਦਾ ਵਾਅਦਾ
ਲੈਦਿਆ ਕਿਹਾ ਕਿ ਇਹ ਵਾਅਦਾ ਬਾਦਲ ਵਾਲਾ ਹੋਵੇ ਨਾ ਕਿ ਕੈਪਟਨ ਵਾਲਾ।
ਇਸ ਰੈਲੀ ਨੂੰ ਸੰਬੋਧਨ ਕਰਦਿਆ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਐਮ ਪੀ
ਜਗਮੀਤ ਬਰਾੜ ਨੇ ਕਿਹਾ ਕਿ ਬੇਅਦਬੀ ਦੀ ਗੱਲ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਦੇ ਪੁੱਰਖੇ ਹਮੇਸ਼ਾ ਪੰਜਾਬ ਅਤੇ ਸਿੱਖਾ ਵਿਰੁੱਧ ਭੁਗਤੇ ਹਨ। ਪੰਜਾਬ
ਅਤੇ ਦੇਸ਼ ਦੀ ਅਜ਼ਾਦੀ ਦੀਆ ਲੜਾਈਆ ਸਮੇ ਕੈਪਟਨ ਦੇ ਪੁਰਖਿਆ ਨੇ ਅੰਗਰੇਜਾ ਦਾ ਸਾਥ ਦੇਕੇ
ਦੇਸ਼ ਅਤੇ ਪੰਜਾਬ ਨਾਲ ਹਮੇਸ਼ਾ ਧਿਰੋਹ ਕਮਾਇਆ ਹੈ। ਉਨਾਂ ਕਿਹਾ ਕਿ ਭਾਰਤ ਦੇ ੫੪੫ ਮੈਂਬਰ
ਪਾਰਲੀਮੈਂਟਾਂ ਵਿੱਚੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋ ਬਾਅਦ ਦੂਸਰਾ ਸਥਾਨ ਬੀਬਾ
ਹਰਸਿਮਰਤ ਕੋਰ ਬਾਦਲ ਦਾ ਆਉਦਾ ਹੈ ਜਿਸ ਨੇ ਆਪਣੇ ਹਲਕੇ ਦਾ ਸਭ ਤੋ ਵੱਧ ਵਿਕਾਸ ਕਰਵਾਇਆ
ਅਤੇ ਆਪਣੀ ਹਾਜ਼ਰੀ ਲਗਵਾਈ। ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਅਤੇ ਬੀਬਾ
ਹਰਸਿਮਰਤ ਕੋਰ ਬਾਦਲ ਨੇ ੮੪ ਦੰਗਿਆ ਦੇ ਮੁੱਦੇ,ਪੰਜਾਬ ਦੇ ਪਾਣੀਆ ਦੇ ਮੁੱਦਿਆ ਅਤੇ
ਕੈਂਸਰ ਵਰਗੇ ਹਸਪਤਾਲ ਖੁਲਵਾaੁਣ ਲਈ ਸਭ ਤੋ ਵੱਧ ਆਪਣੀ ਅਵਾਜ ਬੁਲੰਦ ਕੀਤੀ। ਜਿਸ ਦੇ
ਨਤੀਜੇ ਵਜੋ ੮੪ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆ ਗਈਆ। ੧੩ ਦੀਆ ੧੩ ਸੀਟਾਂ ਜਿੱਤਣ ਦੇ
ਦਾਅਵੇ ਕਰਨ ਵਾਲੀ ਕਾਂਗਰਸ ਦੀ ਆਪਸੀ ਫੁੱਟ ਹੀ ਸਾਰੀਆ ਸੀਟਾਂ ਤੇ ਹਾਰਨ ਦਾ ਕਾਰਨ
ਬਣੇਗੀ। ਇਸ ਰੈਲੀ ਨੂੰ ਬਠਿੰਡਾ ਲੋਕ ਸਭਾ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ
ਹਰਸਿਮਰਤ ਕੋਰ ਬਾਦਲ,ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਅਤੇ ਹਲਕਾ ਵਿਧਾਇਕ
ਦਿਲਰਾਜ ਸਿੰਘ ਭੂੰਦੜ ਨੇ ਸੰਬੋਧਨ ਕੀਤਾ। ਇਸ ਮੋਕੇ ਜਗਦੀਪ ਸਿੰਘ ਢਿਲੋ,ਜਤਿੰਦਰ ਜੈਨ
ਬੋਬੀ,ਤਰਸੇਮ ਚੰਦ ਭੋਲੀ,ਅਵਤਾਰ ਤਾਰੀ,ਪ੍ਰਾਣ ਨਾਥ ਜੈਨ ਅਤੇ ਸੁਨੀਲ ਜੈਨ ਘੱਪਾ ਹਾਜ਼ਿਰ
ਸਨ























