

ਮਾਨਸਾ, 24 ਮਈ (ਬਲਜੀਤ ਸ਼ਰਮਾ)-ਅੱਜ ਇੱਥੇ ਦੋ ਲੁਟੇਰਿਆਂ ਵਲੋਂ ਇਕ ਕਿਸਾਨ ਤੋਂ ਤਿੰਨ ਲੱਖ ਰੁਪਏ ਖੋਹ ਕੇ ਭੱਜਣ ਦੀ ਕੋਸ਼ਿਸ਼ ਪੁਲਸ ਅਤੇ ਲੋਕਾਂ ਨੇ ਅਸਫਲ ਬਣਾ ਦਿੱਤੀ। ਜਿਸ ਤਹਿਤ 2 ਵਿਅਕਤੀਆਂ ਨੂੰ ਥਾਣਾ ਸਿਟੀ 1 ਦੀ ਪੁਲਸ ਨੇ ਗ੍ਰਿਫਤਾਰ ਕਰਕੇ ਰਕਮ ਬਰਾਮਦ ਕਰ ਲਈ ਹੈ।
ਜਾਣਕਾਰੀ ਅਨੁਸਾਰ ਜੱਗ ਸਿੰਘ ਵਾਸੀ ਭੰਮੇ ਕਲਾਂ ਇੱਥੋਂ ਦੇ ਵਾਟਰ ਵਰਕਸ ਰੋਡ ‘ਤੇ ਸਥਿਤ ਇਕ ਬੈਂਕ ਵਿਚੋਂ ਆਪਣੀ ਲਿਮਟ ਤਹਿਤ ਤਿੰਨ ਲੱਖ ਰੁਪਏ ਕਢਵਾ ਕੇ ਪੈਦਲ ਜਾ ਰਿਹਾ ਸੀ ਤਾਂ ਪਿੱਛੋਂ ਇਕ ਕਾਰ ਵਿਚ ਸਵਾਰ ਦੋ ਵਿਅਕਤੀਆਂ ਨੇ ਉਸ ਦੇ ਪੈਸਿਆਂ ਵਾਲਾ ਬੈਗ ਖੋਹ ਕੇ ਭੱਜ ਲਏ ਪਰ ਪੁਲਸ ਅਤੇ ਲੋਕਾਂ ਨੇ ਲੁਟੇਰਿਆਂ ਨੂੰ ਕੁੱਝ ਦੂਰ ਜਾ ਕੇ ਦਬੋਚ ਲਿਆ। ਥਾਣਾ ਸਿਟੀ 1 ਮੁਖੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਗਟ ਸਿੰਘ ਅਤੇ ਅਮਰਜੀਤ ਸਿੰਘ ਵਾਸੀ ਖੀਵਾ ਖੁਰਦ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਤਿੰਨ ਲੱਖ ਰੁਪਏ ਰਾਸ਼ੀ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
EDITED BY : SARA YAHA | | Last Updated : 24 May 2018






















