

ਸਰਦੂਲਗੜ੍ਹ,(ਸਾਰਾ ਯਹਾ,(ਬਲਜੀਤ ਸ਼ਰਮਾ) 9 ਮਈ ਆਦਰਸ਼ ਪਬਲਿਕ ਸਕੂਲ ਰਾਏਪੁਰ ਦੇ ਦਸਵੀਂ ਕਲਾਸ ਫੇ ਵਿਦਿਆਰਥੀਆ ਨੇ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਮੱਲਾ ਮਾਰੀਆ।ਜਿਸ ਵਿੱਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਜਿਨ੍ਹਾਂ ਵਿੱਚੋਂ ਮੁਕੇਸ਼ ਕੁਮਾਰ ੯੫.੩%,ਗੁਰਜੀਵਨ ਸਿੰਘ ਨੇ
੯੩.੨%,ਹਰਦੀਪ ਸਿੰਘ ੯੨.੪% ਨੇ ਅੰਕ ਪ੍ਰਾਪਤ ਕੀਤੇ। ਜਦੋ ਕਿ ਅੱਠ ਵਿਦਿਆਰਥੀਆਂ ਨੇ ਗਣਿਤ,ਸਾਇੰਸ,ਹਿੰਦੀ ਵਿਸਿਆ ਵਿੱਚੋ ੧੦੦% ਅੰਕ ਪ੍ਰਾਪਤ ਕੀਤੇ। ਜਮਾਤ ਦੇ ੬ ਵਿਦਿਆਰਥੀਆ ਨੇ ੯੦% ਤੋ ਵਧੇਰੇ ਅਤੇ ੧੫ ਵਿਦਿਆਰਥੀਆਂ ਨੇ ੮੦% ਤੋ ਵਧੇਰੇ ਅੰਕ ਪ੍ਰਾਪਤ ਕੀਤੇ।ਪ੍ਰਿਸੀਪਲ ਹੇਮਜੀਤ ਸਿੰਘ ਅਤੇ ਵਾਇਸ ਪ੍ਰਿਸੀਪਲ ਜਗਦੀਪ ਸਿੰਘ ਨੇ ਵਿਦਿਆਰਥੀਆਂ
ਅਤੇ ਵਿਸ਼ਾ ਅਧਿਆਪਕਾਂ ਦੀ ਵਧੀਆ ਕਾਰਗੁਜਾਰੀ ਲਈ ਸ਼ਲਾਘਾਂ ਕੀਤੀ। ਉਨਾਂ ਵਿਦਿਆਰਥੀਆਂ ਦੇ ਮਾਪਿਆ ਵੱਲੋ ਸਕੂਲ ਵਿਖੇ ਮਿਠਾਈ ਵੰਡ ਕੇ ਆਪਣੀ ਖੁਸੀ ਸ਼ਾਝੀ ਕੀਤੀ। ਪ੍ਰਬੰਧਕ ਕਮੇਟੀ ਵੱਲੋ ਸਕੱਤਰ ਮੱਖਣ ਸਿੰਘ ਅਤੇ ਕੋਆਰਡੀਨੇਟਰ ਚਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ
ਸਨਮਾਨਿਤ ਕੀਤਾ। ਇਸ ਮੋਕੇ ਲੈਕਚਰਾਰ ਜਗਪਾਲ ਸਿਘੰ,ਸਤਨਾਮ ਸਿੰਘ ਨੇ ਵਿਦਿਆਰਥੀਆਂ ਨੂੰ
ਸਫਲਤਾ ਤੇ ਵਧਾਈ ਦਿੱਤੀ























