

ਹੁਸ਼ਿਆਰਪੁਰ: ਸ਼ਹਿਰ ਦੀ ਊਨਾ ਰੋਡ ‘ਤੇ ਦਰਦਨਾਕ ਸੜਕ ਹਾਦਸੇ ਵਿੱਚ 10 ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਸਾਰੇ ਮ੍ਰਿਤਕ ਦਸੂਹਾ ਦੇ ਦੱਸੇ ਜਾ ਰਹੇ ਹਨ।
ਇਹ ਹਾਦਸਾ ਨਗਰ ਨਿਗਮ ਦਫ਼ਤਰ ਦੇ ਨਜ਼ਦੀਕ ਉਦੋਂ ਵਾਪਰਿਆ ਜਦੋਂ ਬਲੈਰੋ ਪਿਕਅੱਪ ਰਿਕਸ਼ੇ ਨੂੰ ਬਚਾਉਂਦੀ ਹੋਈ ਦਰੱਖ਼ਤ ਨਾਲ ਟਕਰਾ ਗਈ। ਪਿਕਅੱਪ ਵਿੱਚ ਸਵਾਰ ਲੋਕ ਬਾਬਾ ਬਾਲਕ ਨਾਥ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਪਰਤ ਰਹੇ ਸਨ।
ਵਧੇਰੇ ਜਾਣਕਾਰੀ ਲਈ ਉਡੀਕ ਕਰੋ।























