ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਬਾਲ ਜਾਗਰੂਕਤਾ ਕੈਂਪਾਂ ਦਾ ਆਯੋਜਨ

0
14

ਮਾਨਸਾ, 09 ਮਈ(ਸਾਰਾ ਯਹਾ,(ਬਲਜੀਤ ਸ਼ਰਮਾ): ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਵੱਲੋਂ ਬੀਰੋ ਕੇ ਖੁਰਦ ਅਤੇ ਚੱਕ ਭਾਈ ਕੇ ਦੇ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਆ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ।
    ਕੈਂਪ ਦੌਰਾਨ ਸ਼ੋਸ਼ਲ ਵਰਕਰ ਸ੍ਰੀ ਭੂਸ਼ਣ ਲਾਲ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਯੌਨ ਸ਼ੋਸ਼ਣ ਖਿਲਾਫ਼ ਬਣੇ ਪੌਕਸੋ ਐਕਟ 2012 ਸਬੰਧੀ ਦੱਸਦਿਆਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਛੇੜਛਾੜ ਕਾਨੂੰਨੀ ਅਪਰਾਧ ਹੈ ਜਿਸ ਬਾਰੇ ਮਾਪਿਆਂ ਨੂੰ ਜਾਣੂ ਕਰਵਾਉਣਾ ਜਰੂਰੀ ਹੈ। ਉਨ੍ਹਾਂ ਬੱਚਿਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਜਾਣਕਾਰੀ ਦਿੱਤੀ। 
    ਬਾਲ ਮਜ਼ਦੂਰੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ, ਫੈਕਟਰੀ ਮਾਲਕ, ਹੋਟਲ ਜਾਂ ਢਾਬੇ ਆਦਿ ਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਂਦਾ ਹੈ ਤਾਂ ਉਹ ਬਾਲ ਮਜ਼ਦੂਰੀ ਕਾਨੂੰਨ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਚਾਈਡਲ ਹੈਲਪਲਾਈਨ ਨੰਬਰ 1098 ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਹੱਕਾਂ ਤੋਂ ਜਾਣੂ ਹੋ ਕੇ ਬਾਲ ਸੁਰੱਖਿਆ ਦਾ ਇਹ ਸੁਨੇਹਾ ਘਰ-ਘਰ ਪਹੁੰਚਾਉਣ ਦੀ ਅਪੀਲ ਕੀਤੀ।
    ਇਸ ਮੌਕੇ ਚਾਈਲਡ ਹੈਲਪਲਾਈਨ ਦੇ ਟੀਮ ਮੈਂਬਰ ਸ੍ਰੀ ਕੁਲਵਿੰਦਰ ਸਿੰਘ, ਦੋਨੋ ਪਿੰਡਾਂ ਦੇ ਸਕੂਲ ਸਟਾਫ਼ ਵਿਚੋਂ ਸ੍ਰੀ ਸੰਤੋਸ਼ ਮਸੀਹ, ਸ੍ਰੀ ਗੁਰਦਿੱਤਾ ਸਿੰਘ, ਬਲਦੀਪ ਕੁਮਾਰ, ਰਾਜਵੰਧ ਕੌਰ, ਗੁਰਤੇਜ ਸਿੰਘ, ਪਰਮਜੀਤ ਕੌਰ, ਸੁਰਿੰਦਰ ਪਾਲ ਕੌਰ, ਮੰਜੂ ਰਾਣੀ, ਰਾਣੀ ਸ਼ਰਮਾ, ਰਜਨੀ ਰਾਣੀ, ਬਲਜਿੰਦਰ ਕੌਰ, ਕਿਰਨਪਾਲ ਕੌਰ, ਜਗਤਾਰ ਸਿੰਘ, ਮੁਕੇਸ਼ ਕੁਮਾਰ, ਜਗਦੇਵ ਸਿੰਘ ਅਤੇ ਸਕੂਲ ਵਿਦਿਆਰਥੀ ਮੌਜੂਦ ਸਨ। 

LEAVE A REPLY

Please enter your comment!
Please enter your name here