ਸੁਖਬੀਰ ਬਾਦਲ ਦੀ ਧੀ ਵੀ ਚੋਣ ਮੈਦਾਨ ‘ਚ ਡਟੀ

0
346

ਚੰਡੀਗੜ੍ਹ: ਸਿਆਸੀ ਸੰਕਟ ਵਿੱਚ ਘਿਰੇ ਬਾਦਲ ਪਰਿਵਾਰ ਨੇ ਆਪਣੀ ਅਗਲੀ ਪੀੜ੍ਹੀ ਵੀ ਸਿਆਸਤ ਵਿੱਚ ਉਤਾਰ ਦਿੱਤੀ ਹੈ। ਸੁਖਬੀਰ ਬਾਦਲ ਦੀ ਧੀ ਤੇ ਪੁੱਤ ਅੱਜ ਚੋਣ ਮੈਦਾਨ ਵਿੱਚ ਕੁੱਦੇ। ਸੁਖਬੀਰ ਬਾਦਲ ਦੇ ਬੇਟੇ ਅਨੰਤਵੀਰ ਬਾਦਲ ਅੱਜ ਗਿੱਦੜਬਾਹਾ ਪਹੁੰਚੇ ਤੇ ਉਨ੍ਹਾਂ ਧੀ ਆਪਣੀ ਮਾਂ ਹਰਸਿਮਰਤ ਬਾਦਲ ਨਾਲ ਬਠਿੰਡਾ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੀ।

ਹਰਸਿਮਰਤ ਬਾਦਲ ਬਠਿੰਡਾ ਹਲਕੇ ਤੋਂ ਚੋਣ ਲੜ ਰਹੇ ਹਨ। ਬੇਅਦਬੀ ਤੇ ਗੋਲੀ ਕਾਂਡ ਕਰਕੇ ਉਨ੍ਹਾਂ ਨੂੰ ਕਾਫੀ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਇਸ ਸਿਆਸੀ ਸੰਕਟ ਕਰਕੇ ਹੀ ਅਕਾਲੀ ਦਲ ਅੰਦਰ ਬਾਦਲ ਪਰਿਵਾਰ ਖਿਲਾਫ ਆਵਾਜ਼ ਵੀ ਉੱਠੀ ਹੈ। ਉਧਰ ਬਾਦਲ ਪਰਿਵਾਰ ਆਪਣੀ ਅਗਲੀ ਪੀੜ੍ਹੀ ਨੂੰ ਵੀ ਸਿਆਸੀ ਦਾਅ-ਪੇਸ਼ ਸਿਖਾਉਣ ਵਿੱਚ ਜੁਟ ਗਿਆ ਹੈ।

ਬੇਸ਼ੱਕ ਬਾਦਲ ਪਰਿਵਾਰ ਦੀ ਅਗਲੀ ਪੀੜ੍ਹੀ ਅਜੇ ਪੜ੍ਹਾਈ-ਲਿਖਾਈ ਵਿੱਚ ਜੁਟੀ ਹੈ ਪਰ ਉਨ੍ਹਾਂ ਦਾ ਹਲਕੇ ਵਿੱਚ ਆਧਾਰ ਬਣਾਉਣਾ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ। ਸੁਖਬੀਰ ਬਾਦਲ ਖੁਦ ਫਿਰੋਜ਼ਪੁਰ ਤੋਂ ਚੋਣ ਲੜ ਰਹੇ ਹਨ। ਬਾਦਲ ਪਰਿਵਾਰ ਲਈ ਬਠਿੰਡਾ ਤੇ ਫਿਰੋਜ਼ਪੁਰ ਹਲਕਾ ਵੱਕਾਰ ਦਾ ਸਵਾਲ ਬਣਿਆ ਹੋਇਆ ਹੈ।

LEAVE A REPLY

Please enter your comment!
Please enter your name here