ਸੂਬਾ ਪੱਧਰੀ ਪੈਨਸਿਕ ਸਲਾਟ ਮੁਕਾਬਲਿਆਂ ਲਈ ਪੰਜਾਬ ਕਾਨਵੈਂਟ ਸਕੂਲ ਦੇ 16 ਵਿਦਿਆਰਥੀਆਂ ਦੀ ਚੋਣ

0
26

ਮਾਨਸਾ  4 ਮਈ(ਸਾਰਾ ਯਹਾ,(ਬਲਜੀਤ ਪਾਲ ):ਪੰਜਾਬ ਕਾਨਵੈਂਟ ਸਕੂਲ ਝੁਨੀਰ ਵਿਖੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਇੱਕ ਵਿਸ਼ੇਸ਼ ਖੇਡ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਸਕੂਲ ਦੇ ਡੀ ਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਸੂਬਾ ਪੱਧਰ ਤੇ ਹੋਣ ਵਾਲੇ ਪੈਨਸਿਕ ਸਲਾਟ ਮੁਕਾਬਲਿਆਂ ਦੇ ਵੱਖ ਵੱਖ ਵਰਗਾਂ ਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਚੋਣ ਕਰਨ ਸਬੰਧੀ ਇੱਕ ਵਿਸ਼ੇਸ਼ ਕੈਂਪ ਪੰਜਾਬ ਕੌਨਵੈਟ ਸਕੂਲ ਵਿਖੇ ਲਗਾਇਆ ਗਿਆ ਹੈ। ਇਸ ਤਿੰਨ ਰੋਜ਼ਾ ਵਿਸ਼ੇਸ਼ ਕੈਂਪ ਦੌਰਾਨ ਲਏ ਗਏ ਟਰਾਇਲਾਂ ਦੇ ਆਧਾਰ ਤੇ ਸਕੂਲ ਦੇ 16 ਵਿਦਿਆਰਥੀਆਂ ਨੂੰ ਵੱਖ ਵੱਖ ਵਰਗਾਂ ਦੇ ਸੂਬਾ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਚ ਹਿਸਾ ਲੈਣ ਲਈ ਚੁਣਿਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪਲਵੀ ਅਰੋੜਾ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਕੋਚ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਸਕੂਲ ਦੇ 16 ਵਿਦਿਆਰਥੀਆਂ ਨੇ ਸੂਬਾ ਪੱਧਰ ਤੇ ਹੋਣ ਵਾਲੇ ਪੈਨਸਿਕ ਸਲਾਟ ਮੁਕਾਬਲਿਆਂ ਚ ਆਪਣੀ ਥਾਂ ਬਣਾਈ ਹੈ ਜੋ ਸਕੂਲ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਨਰਿੰਦਰ ਸਿੰਘ, ਪਵਿੱਤਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here