

ਮਾਨਸਾ, 02 ਮਈ (ਸਾਰਾ ਯਹਾ,(ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਭਾਈ ਗੁਰਦਾਸ ਕਲੋਨੀ ਨੇੜੇ ਛੱਪੜ ਕੋਲ ਬਣੇ ਮਟੀਰੀਅਲ ਰਿਸੀਵਿੰਗ ਸੈਂਟਰ ਦਾ ਦੌਰਾ ਕੀਤਾ ਜਿੱਥੇ ਉਨ•ਾਂ ਸ਼ਹਿਰ ਤੋਂ ਇਕੱਠੇ ਹੋਏ ਕੂੜੇ ਕਰਕਟ ਨੂੰ ਤਿੰਨ ਅਲੱਗ ਅਲੱਗ ਭਾਗਾਂ ਵਿਚ ਵੰਡ ਕਰ ਰਹੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ।
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਣਿਆ ਇਹ ਪ੍ਰੋਜੈਕਟਰ ਸਫਲਤਾਪੂਰਵਕ ਚੱਲ ਰਿਹਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਕੂੜੇ ਦੀ ਸੁਚੱਜੀ ਸਾਂਭ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਇਸ ਤੋਂ ਕੀਤੀ ਜਾ ਸਕਣ ਵਾਲੀ ਕਮਾਈ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣਾ ਹੈ।
ਉਨ•ਾਂ ਅਧਿਕਾਰੀਆਂ ਨੂੰ ਇਸ ਸਬੰਧੀ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਪ੍ਰੋਜੈਕਟ ਲਈ ਘਰਾਂ ਤੋਂ ਕੂੜਾ ਇਕੱਠਾ ਕਰਨ ਵਾਲੇ ਅਤੇ ਇਸ ਨੂੰ ਅਲੱਗ ਅਲੱਗ ਭਾਗਾਂ ਵਿਚ ਕਰਨ ਵਾਲੇ ਕਰਮਚਾਰੀਆਂ ਨੂੰ ਪਾਣੀ ਅਤੇ ਪਖਾਨਿਆਂ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ•ਾਂ ਦੱਸਿਆ ਕਿ ਜ਼ਿਲ•ਾ ਪ੍ਰਸ਼ਾਸ਼ਨ ਦੁਆਰਾ ਵਾਰਡ ਨੰਬਰ 20 ਵਿਚ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਵਾਰਡ ਨੰਬਰ 16,17 ਅਤੇ 18 ਵੀ ਇਸ ਤਹਿਤ ਲਿਆਂਦੇ ਗਏ ਹਨ। ਪ੍ਰੋਜੈਕਟ ਦਾ ਉਦੇਸ਼ ਲੋਕਾਂ ਨੂੰ ਉਨ•ਾਂ ਦੇ ਘਰ ਦਾ ਕੂੜਾ ਤਿੰਨ ਰੰਗ ਦੇ ਕੂੜਾਦਾਨ ਚਿੱਟਾ, ਹਰਾ ਤੇ ਲਾਲ ਵਿਚ ਪਾਉਣ ਲਈ ਕਿਹਾ ਗਿਆ ਹੈ। ਚਿੱਟੇ ਰੰਗ ਦਾ ਡਸਟਬਿੰਨ ਵਿਚ ਗਊਆਂ ਦਾ ਚਾਰਾ, ਹਰੇ ਰੰਗ ਦੇ ਕੂੜਾਦਾਨ ਵਿਚ ਗਿੱਲਾ ਕੂੜਾ ਅਤੇ ਲਾਲ ਰੰਗ ਦੇ ਡਸਟਬਿੰਨ ਸੁੱਕੇ ਕੂੜੇ ਲਈ ਵਰਤੋ ਵਿਚ ਲਿਆਂਦਾ ਜਾਂਦਾ ਹੈ।
ਚਿੱਟੇ ਕੂੜਾਦਾਨ ਦਾ ਖਾਣਯੋਗ ਪਦਾਰਥ ਮਾਨਸਾ ਗਊਸ਼ਾਲਾ ਵੱਲੋਂ ਦਿਨ ਵਿਚ ਦੋ ਵਾਰ ਇਕੱਠਾ ਕੀਤਾ ਜਾਂਦਾ ਹੈ ਅਤੇ ਵਾਟਰ ਵਰਕਸ ਰੋਡ ਤੇ ਮਾਨਸਾ ਗਊਸ਼ਾਲਾ ਵਿਖੇ ਗਊਆਂ ਨੂੰ ਚਾਰੇ ਦੇ ਤੌਰ ਤੇ ਪਾਇਆ ਜਾਂਦਾ ਹੈ।
ਹਰੇ ਕੂੜਾਦਾਨ ਦਾ ਖਾਦ ਲਈ ਵਰਤੋ ਵਿਚ ਆਉਣ ਵਾਲਾ ਇਸ ਦੇ ਲਈ ਸਪੈਸ਼ਲ ਤੌਰ ਤੇ ਬਣੇ ਇਕ ਖੱਡੇ ਵਿਚ ਪਾਇਆ ਜਾਂਦਾ ਹੈ। ਉਨ•ਾਂ ਦੱਸਿਆ ਕਿ ਇਸ ਲਈ 4ਫੁੱਟ ਡੂੰਘੇ 12 ਖੱਡੇ 10 X 3 ਦੇ ਬਣਾਏ ਗਏ ਹਨ। ਇਨ•ਾਂ ਵਿਚੋਂ ਇਕ ਖੱਡਾ 4 ਵਾਰਡਾਂ ਵਿਚੋਂ ਇਕੱਠੇ ਕੀਤੇ ਖਾਦ ਲਈ ਵਰਤੋ ਵਿਚ ਆਉਣ ਵਾਲੇ ਕੂੜੇ ਲਈ ਪਿਛਲੇ 15 ਦਿਨਾਂ ਤੋਂ ਭਰਿਆ ਗਿਆ ਹੈ ਅਤੇ ਇਸ ਨੂੰ 90 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਹ ਕੂੜਾ ਕੰਪੋਸਟ ਖਾਦ ਲਈ ਸੈਂਪਲ ਦੇ ਤੌਰ ਤੇ ਲੈਬੋਰੇਟਰੀ ਵਿਚ ਭੇਜਿਆ ਜਾਵੇਗਾ। ਇਸ ਉਪਰੰਤ ਖਾਦ ਨੂੰ ਪੈਕ ਕਰਕੇ ਵਪਾਰਕ ਤੌਰ ਤੇ ਵੇਚਿਆ ਜਾਵੇਗਾ।
ਲਾਲ ਰੰਗ ਦੇ ਕੂੜਾਦਾਨ ਵਿਚਲਾ ਕੂੜਾ ਮੁੜ ਵਰਤੋ ਵਿਚ ਆਉਣ ਵਾਲੇ ਅਤੇ ਨਾ ਵਰਤੋ ਵਿਚ ਆਉਣ ਵਾਲੇ ਦੋ ਭਾਗਾਂ ਵਿਚ ਵੰਡਿਆ ਜਾਂਦਾ। ਮੁੜ ਵਰਤੋ ਵਿਚ ਆਉਣ ਵਾਲਾ ਕੂੜਾ ਕਬਾੜੀਆਂ ਨੂੰ ਵੇਚ ਦਿੱਤਾ ਜਾਂਦਾ ਹੈ ਅਤੇ ਵਰਤੋ ਵਿਚ ਨਾ ਆਉਣ ਵਾਲਾ ਕੂੜਾ ਖਤਮ ਕਰ ਦਿੱਤਾ ਜਾਂਦਾ ਹੈ।
ਉਨ•ਾਂ ਕਿਹਾ ਕਿ ਇਹ ਪ੍ਰੋਜੈਕਟ 3 ਡੀ ਸੋਸਾਇਟੀ ਦੇ ਅੰਤਰਗਤ ਚੱਲ ਰਿਹਾ ਹੈ ਜਿਸ ਵਿਚ 4 ਸੁਪਰਵਾਈਜ਼ਰ, 8 ਰੇਹੜੀਵਾਲੇ ਅਤੇ ਚਾਰ ਕੂੜੇ ਦੀ ਵੰਡ ਕਰਨ ਵਾਲੇ ਵਰਕਰ ਹਨ ਜਿੰਨਾ ਨੂੰ ਸਿੱਧੇ ਤੌਰ ਤੇ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਇਸ ਪ੍ਰੋਜੈਕਟ ਰਾਹੀਂ ਮੁੜ ਵਰਤੋ ਵਿਚ ਆਉਣ ਵਾਲੇ ਅਤੇ ਖਾਦ ਬਣਾਉਣ ਲਈ ਵਰਤੇ ਜਾਂਦੇ ਪਦਾਰਥਾਂ ਨੂੰ ਵੇਚਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ।
ਉਨ•ਾਂ ਕਿਹਾ ਕਿ ਤਿੰਨ ਅਜਿਹੇ ਹੋਰ ਸੈਂਟਰ ਅਗਲੇ ਦੋ ਮਹੀਨਿਆਂ ਵਿਚ ਸਥਾਪਿਤ ਕੀਤੇ ਜਾਣਗੇ























