ਸੂਰਤਾਲ ਕਲੱਬ ਰਾਏਕੋਟ ਵੱਲੋ ਮਾਸਕੋ ਸ਼ਹਿਰ ਵਿੱਚ ਕੀਤਾ ਸਭਿਆਚਾਰਕ ਪ੍ਰੋਗਰਾਮ ਪੇਸ਼

0
12

ਸਰਦੂਲਗੜ੍ਹ(ਸਾਰਾ ਯਹਾ,(ਬਲਜੀਤ ਪਾਲ), ੩੦ ਅਪ੍ਰੈਲ : ਪੰਜਾਬੀ ਸਭਾ ਮਾਸਕੋ (ਰਸ਼ੀਆ) ਵੱਲੋ ਵੈਸਾਖੀ ੨੦੧੯ ਰੰਗਲਾਪੰਜਾਬ ਨਾਮ ਹੇਠ ਇੱਕ ਸੱਭਿਆਚਾਰਕ ਸਮਾਗਮ ਰਸ਼ੀਆ ਦੇ ਇਕ ਬੇਹੱਦ ਖੂਬਸੂਰਤ ਸ਼ਹਿਰ ਮਾਸਕੋਜੋ ਕਿ ਰਸ਼ੀਆ ਦੀ ਰਾਜਧਾਨੀ ਹੈ ਅਤੇ ਇਸੇ ਮੁਲਕ ਦੇ ਸ਼ਹਿਰ ਸੇਂਟ ਪੀਟਰਜ਼ ਬਰਗ ਵਿਖੇਕਰਵਾਇਆ ਗਿਆ। ਇਹ ਸਮਾਗਮ ਪ੍ਰਮੋਦ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਹ ਸਮਾਗਮਰਸ਼ੀਆ ਵਿਚ ਰਹਿ ਰਹੇ ਭਾਰਤੀਆ ਅਤੇ ਖਾਸ ਕਰਕੇ ਪੰਜਾਬੀਆਂ ਵੱਲੋ ਹਰ ਸਾਲ ਆਪਣੀ ਜੱਦੀਮਾਤ ਭੂਮੀ ਦੇ ਸੱਭਿਆਚਾਰ ਨਾਲ ਆਪਣੀ ਨਵੀਂ ਪੀੜ੍ਹੀ ਨੂੰ ਜੋੜਨ ਦੇ ਮਨੋਰਥ ਨਾਲ ਕਰਵਾਇਆਜਾਂਦਾ ਹੈ। ਇਸ ਸਮਾਗਮ ਲਈ ਹਰ ਸਾਲ ਪੰਜਾਬ ਤੋ ਸੱਭਿਆਚਾਰ ਨਾਲ ਜੁੱੜਿਆ ਹੋਇਆ ਕਲਾਤਮਕਟੋਲਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਸ ਵਾਰ ਉਹਨਾ ਵੱਲੋ ਇਸ ਕਾਰਜ ਲਈ ਇਲਾਕਾਰਾਏਕੋਟ ਦੇ ਮਸ਼ਹੂਰ ਸੱਭਿਆਚਾਰਕ ਮੰਚ “ਸੂਰਤਾਲ ਕਲੱਬ ਰਾਏਕੋਟ” ਨੂੰ ਵਿਸ਼ੇਸ਼ ਤੌਰ ਤੇਦੂਸਰੀ ਵਾਰ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਖਿਲਾਰਨ ਲਈ ਸੱਦਾ ਪੱਤਰ ਦਿੱਤਾ ਗਿਆ ਸੀ।ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਗਈ ਟੀਮ ਵਿਚ ਮੁੱਖ ਪ੍ਰਬੰਧਕ ਪਵਨ ਕੁਮਾਰ ਪ੍ਰਧਾਨ,ਲਖਵਿੰਦਰ ਸਿੰਘ ਮੀਤ ਜਨਰਲ ਸਕੱਤਰ ਅਤੇ ਜਿਲ੍ਹਾ ਮਾਨਸਾ ਦੇ ਹਲਕਾ ਸਰਦੂਲਗੜ੍ਹ ਸ਼ਹਿਰ ਤੋਕੋਹਿਨੂਰ ਮਿਸਜ ਵਰਲਡ ਪੰਜਾਬਣ ੨੦੧੮ ਗੁਰਪ੍ਰੀਤ ਕੌਰ ਸਿੱਧੂ ਅਤੇ ਹੋਰ ਟੀਮ ਮੈਂਬਰਸ਼ਾਮਿਲ ਹੋਏ। ਆਪਣੇ ਇਸ ਵਿਸ਼ੇਸ਼ ਟੂਰ ਬਾਬਤ ਗੁਰਪ੍ਰੀਤ ਕੌਰ ਸਿੱਧੂ ਅਤੇ ਲਖਵਿੰਦਰ ਮੀਤਵੱਲੋ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਪਣੀ ਮਾਤ ਭੂਮੀ ਤੋ ਬਾਹਰ ਰਹਿਰਹੇ ਪੰਜਾਬੀਆਂ ਲਈ ਪਿਆਰ ਨੂੰ ਮਹਿਸੂਸ ਕਰਕੇ ਸਾਨੂੰ ਆਪਣੇ ਪਿਆਰੇ ਪੰਜਾਬ ਤੇ ਹੱਦੋਵੱਧ ਮਾਨ ਮਹਿਸੂਸ ਹੋ ਰਿਹਾ ਹੈ। ਉਹਨਾ ਕਿਹਾ ਪੰਜਾਬ ਦੀ ਸੇਵਾ ਵਿੱਚ ਹਮੇਸ਼ਾ ਲਈ ਆਪਣਾਆਪ ਸਮਰਪਿਤ ਕਰਾਂਗੇ।

LEAVE A REPLY

Please enter your comment!
Please enter your name here