

ਨਵੀਂ ਦਿੱਲੀ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਮੋਦੀ ਸਰਕਾਰ ‘ਤੇ ਸਿੱਧਾ ਨਿਸ਼ਾਨਾ ਲਾਇਆ ਹੈ। ਸਿੱਧੂ ਨੇ ਟਵਿੱਟਰ ‘ਤੇ ਲਿਖਿਆ ਹੈ ਕਿ ਇੱਕ ਗ਼ਲਤ ਵੋਟ ਤੁਹਾਡੇ ਬੱਚਿਆਂ ਨੂੰ ਚਾਹ ਵਾਲਾ, ਪਕੌੜੇ ਵਾਲਾ ਤੇ ਚੌਕੀਦਾਰ ਬਣਾ ਸਕਦਾ ਹੈ।

Navjot Singh Sidhu✔@sherryontopp
एक गलत वोट आपके बच्चों को चायवाला, पकौड़ेवाला या चौकीदार बना सकता है|
Better prevent and prepare, rather then repent and repair…9,0083:44 PM – Apr 29, 2019Twitter Ads info and privacy6,616 people are talking about this
ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਕਿਸੇ ਵੀ ਨੇਤਾ ਦਾ ਨਾਂਅ ਤਾਂ ਨਹੀਂ ਲਿਖਿਆ, ਪਰ ਸਾਫ ਹੈ ਕਿ ਉਹ ਭਾਜਪਾ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਸਵਾਲ ਚੁੱਕ ਰਹੇ ਹਨ। ਪਿਛਲੇ ਦਿਨੀਂ ਚੋਣ ਕਮਿਸ਼ਨ ਨੇ ਨਵਜੋਤ ਸਿੱਧੂ ‘ਤੇ 72 ਘੰਟਿਆਂ ਲਈ ਰੋਕ ਲਾ ਦਿੱਤੀ ਸੀ, ਪਰ ਹੁਣ ਸਿੱਧੂ ਮੁੜ ਤੋਂ ਸਰਗਰਮ ਹੋ ਗਏ ਹਨ ਅਤੇ ਕਾਂਗਰਸ ਲਈ ਜ਼ੋਰਦਾਰ ਪ੍ਰਚਾਰ ਕਰਨ ‘ਚ ਲੱਗੇ ਹੋਏ ਹਨ।























