ਵੱਖ-ਵੱਖ ਥਾਵਾਂ ‘ਤੇ ਲੋਕਾਂ ਨੂੰ ਦਿੱਤੀ ਚੋਣਾਂ ਦੀ ਪ੍ਰਕ੍ਰਿਆ ਸਬੰਧੀ ਜਾਣਕਾਰੀ

0
7

ਮਾਨਸਾ, 24 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਲੋਕ ਸਭਾ ਚੋਣਾਂ-2019 ਤਹਿਤ ਲੋਕਾਂ ਨੂੰ ਵੋਟ ਦੇ ਇਸਤੇਮਾਲ ਕਰਨ ਅਤੇ ਉਸਦੀ ਸੁਮੱਚੀ ਪ੍ਰਕ੍ਰਿਆ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਮਾਨਸਾ ਵਿਖੇ ਵੱਖ-ਵੱਖ ਥਾਵਾਂ ‘ਤੇ ਸਵੀਪ ਗਤੀਵਿਧੀਆਂ ਦੇ ਅੰਤਰਗਤ ਜਾਗਰੂਕਤਾ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਸਵੀਪ ਗਤੀਵਿਧੀ ਤਹਿਤ ਇਹ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਜਿਸ ਤਹਿਤ ਅੱਜ ਕੁਸ਼ਟ ਆਸ਼ਰਮ ਠੂਠਿਆਂ ਵਾਲੀ ਰੋਡ ਮਾਨਸਾ, ਪਿੰਡ ਊਲਕ, ਰਾਮਾਨੰਦੀ, ਮੋਢਾ, ਫਤਿਹਪੁਰ ਅਤੇ ਮੀਆਂ ਵਿਖੇ ਲੋਕਾਂ ਨੂੰ ਵੋਟਾਂ ਦੀ ਪ੍ਰਕ੍ਰਿਆ, ਨਵੀਂ ਵੋਟ ਬਣਾਉਣ ਸਬੰਧੀ, ਵੋਟ ਕਟਵਾਉਣ ਸਬੰਧੀ ਅਤੇ ਵੋਟ ਤਬਦੀਲ ਕਰਨ ਸਬੰਧੀ ਕਰਵਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਨੂੰ ਦੱਸਿਆ ਗਿਆ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ਾਂ ਵਿੱਚ ਇੱਕ ਹੈ ਅਤੇ ਵੋਟ ਪਾਉਣਾ ਹਰੇਕ ਵਿਅਕਤੀ ਦਾ ਮੁੱਢਲਾ ਫਰਜ਼ ਬਣਦਾ ਹੈ। ਲੋਕਾਂ ਨੂੰ 19 ਮਈ ਨੂੰ ਪੈਣ ਵਾਲੀਆਂ ਵੋਟਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਈ.ਵੀ.ਐਮ. ਮਸ਼ੀਨ ਅਤੇ ਵੀ.ਵੀ.ਪੈਟ ਮਸ਼ੀਨ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਵੀ.ਵੀ.ਪੈਟ ਮਸ਼ੀਨਾਂ ਰਾਹੀਂ ਵੋਟਰ ਦੁਆਰਾ ਕਿਸ ਉਮੀਦਵਾਰ ਨੂੰ ਵੋਟ ਪਾਈ ਗਈ ਹੈ ਉਸਦਾ ਸਬੂਤ ਵੋਟਰ ਲੈ ਸਕਦਾ ਹੈ।  ਵੋਟਰਾਂ ਨੂੰ ਭਾਰਤੀ ਚੋਣ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਸੀ-ਵੀਜਿਲ ਮੋਬਾਇਲ ਐਪਲੀਕੇਸ਼ਨ ਬਾਰੇ ਵੀ ਦੱਸਿਆ ਗਿਆ ਜਿਸਦਾ ਇਸਤੇਮਾਲ ਕਰਦਿਆਂ ਆਮ ਜਨਤਾ ਵੀ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸੂਚਨਾ ਸਬੰਧਿਤ ਜ਼ਿਲ੍ਹੇ ਦੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਦੇ ਸਕਦੀ ਹੈ। 

LEAVE A REPLY

Please enter your comment!
Please enter your name here