

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ) 14 ਅਪ੍ਰੈਲ: ਵਿਸਾਖੀ ਅਤੇ ਖਾਲਸਾ ਦੇ ਸਾਜਨਾ ਦਿਵਸ ਮੌਕੇ ਗਰਾਮ ਪੰਚਾਇਤ ਬੱਪੀਆਣਾ ਵੱਲ੍ਹੋ ਸਰਪੰਚ ਕੁਲਦੀਪ ਸਿੰਘ ਸੇਖੋਂ ਦੀ
ਅਗਵਾਈ ਚ ਪਿੰਡ ਦੀਆਂ ਸਾਂਝੀਆ ਥਾਵਾਂ ਤੇ ਵੱਡੀ ਗਿਣਤੀ ਚ ਛਾਂਦਾਰ ਅਤੇ ਫਲਦਾਰ ਪੋਦੇ ਲਗਾਏ ਗਏ,ਉਨ੍ਹਾਂ ਪਿੰਡ ਵਾਸੀਆਂ ਨੂੰ ਇਨ੍ਹਾਂ ਦੀ
ਸਾਂਭ ਸੰਭਾਲ ਦਾ ਸੱਦਾ ਦਿੰਦਿਆ ਕਿਹਾ ਕਿ ਸਾਨੂੰ ਵਾਤਾਵਰਣ ਦੁ ਸ਼ੁਧਤਾ ਲਈ ਅਜਿਹੇ ਉਪਰਾਲੇ ਕਰਨੇ ਪੈਣਗੇ।
ਇਸ ਮੌਕੇ ਗਰਾਮ ਪੰਚਾਇਤ ਮੈਂਬਰ ਜਗਦੇਵ ਸਿੰਘ ਘੁਮਾਣ,ਚਮਕੌਰ ਸਿੰਘ ਸੇਖੋਂ,ਜਗਸੀਰ ਬੱਪੀਆਣਾ,ਦਲਜੀਤ ਸਿੰਘ,ਸੰਦੀਪ ਸਿੰਘ
ਸੇਖੋ,ਯਾਦਵਿੰਦਰ ਸਿੰਘ ਬਬਲੀ, ਪ੍ਰਧਾਨ ਭਰਪੂਰ ਸਿੰਘ ਨੇ ਕਿਹਾ ਕਿ ਉਹ ਭਵਿੱਖ ਚ ਵੀ ਅਜਿਹੇ ਉਪਰਾਲੇ ਕਰਦੇ ਰਹਿਣਗੇ, ਉਨ੍ਹਾਂ ਕਿਹਾ ਕਿ
ਗਰਾਮ ਪੰਚਾਇਤ ਵੱਲੋ ਪਿੰਡ ਦੇ ਵਿਕਾਸ ਲਈ ਲੋੜੀਦੇ ਉਪਰਾਲੇ ਕਰਦਿਆ ਸਿਹਤ ਅਤੇ ਸਿੱਖਿਆ ਵੱਲ ਵਿਸ਼ੇਸ਼ ਤਵੱਜੋ ਦਿਤੀ ਜਾਵੇ।























