

ਮਾਨਸਾ 10 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ): ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵੱਲੋਂ ਨਵੇਂ ਸੈਸ਼ਨ ਤੋਂ ਸਿਲੇਬਸ ਅਧਾਰਿਤ
ਪੜ੍ਹਾਈ ਕਰਵਾਉਣ ਦੇ ਕੀਤੇ ਫੈਸਲੇ ਤੋਂ ਬਾਅਦ ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੜ੍ਹੋ ਪੰਜਾਬ
ਪ੍ਰੋਜੈਕਟ ਤਹਿਤ ਸਕੂਲਾਂ ਤੋਂ ਬਾਹਰ ਕੀਤੇ ਗਏ 2000 ਤੋਂ ਵੱਧ ਅਧਿਆਪਕਾਂ ਨੂੰ ਮੁੜ ਸਕੂਲਾਂ ਵਿੱਚ ਵਾਪਸ ਭੇਜਿਆ ਜਾਵੇ
ਤਾਂ ਜੋ ਨਵੇਂ ਸੈਸ਼ਨ ਦੌਰਾਨ ਬੱਚਿਆਂ ਦੇ ਨਵੇਂ ਦਾਖਲਿਆਂ ਦਾ ਨੁਕਸਾਨ ਨਾ ਹੋ ਸਕੇ। ਸੰਘਰਸ਼ ਕਮੇਟੀ ਨੇ ਕਿਹਾ ਕਿ ਹੁਣ ਜਦੋਂ
ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੜ੍ਵ੍ਹੋ ਪੰਜਾਬ ਬੰਦ ਹੈ ਅਤੇ ਇਸ ਸੰਬੰਧੀ ਰੀਵਿਊ ਕਮੇਟੀ ਦੀਆਂ ਮੀਟਿੰਗਾਂ ਚੱਲ
ਰਹੀਆਂ ਹਨ ਉਸਦੇ ਬਾਵਜੂਦ ਇਹ ਵੱਡੀ ਗਿਣਤੀ ਵਿੱਚ ਅਧਿਆਪਕਾਂ ਸਕੂਲਾਂ ਤੋਂ ਬਾਹਰ ਕੀਤੇ ਹੋਏ ਹਨ। ਮੀਟਿੰਗ ਦੌਰਾਨ
ਇਹ ਵੀ ਮੰਗ ਕੀਤੀ ਗਈ ਕਿ ਸਕੂਲਾਂ ਵਿੱਚ ਬਲਾਕ ਪੱਧਰ ਤੇ ਆਈਆਂ ਵਰਦੀਆਂ ਨੂੰ ਸਕੂਲਾਂ ਵਿੱਚ ਪਹੁੰਚਾਇਆ ਜਾਵੇ।
ਕੋਈ ਵੀ ਅਧਿਆਪਕ ਆਪਣੇ ਖਰਚੇ ਤੇ ਬਲਾਕਾਂ ਵਿਚੋਂ ਵਰਦੀਆਂ ਨਹੀਂ ਲਿਜਾਣਗੇ।
ਜਿਲ੍ਹਾ ਸੰਘਰਸ਼ ਕਮੇਟੀ ਮਾਨਸਾ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਜੀਤ ਸਿੰਘ ਲਾਲਿਆਂਵਾਲੀ ਅਤੇ
ਕਰਮਜੀਤ ਸਿੰਘ ਤਾਮਕੋਟ ਨੇ ਹੈਰਾਨੀ ਪ੍ਰਗਟ ਕੀਤੀ ਕਿ ਹੁਣ ਜਦੋਂ ਸਰਕਾਰੀ ਸਕੂਲਾਂ ਸਾਹਮਣੇ ਨਵੇਂ ਬੱਚਿਆਂ ਨੂੰ ਦਾਖਲ
ਕਰਨ ਦਾ ਚੈਲੰਜ ਹੈ ਤਾਂ 2000 ਤੋਂ ਵੱਧ ਅਧਿਆਪਕ ਸਕੂਲਾਂ ਤੋਂ ਬਾਹਰ ਹੋਣ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ
ਵਿੱਚ ਨਿਰਾਸ਼ਾ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਸਿੱਖਿਆ ਸਕੱਤਰ ਵੱਲੋਂ ਜਾਣ ਬੁੱਝ ਕੇ ਰਿਵਾਇਤੀ ਸਿਲੇਬਸ ਦੇ ਮੁਕਾਬਲੇ
ਇੱਕ ਵੱਖਰਾ ਪ੍ਰੋਜੈਕਟ ਲਿਆ ਕੇ ਪੰਜਾਬ ਦੇ ਸਿੱਖਿਆ ਮਾਹੌਲ ਨੂੰ ਵਿਗਾੜ ਰਿਹਾ ਹੈ ਜਿਸ ਨੂੰ ਕਿਸੇ ਵੀ ਸਰੂਤ ਵਿੱਚ ਪੰਜਾਬ
ਦੀਆਂ ਅਧਿਆਪਕ ਜਥੇਬੰਦੀਆਂ ਸਹਿਣ ਨਹੀਂ ਕਰਨਗੀਆਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਰਾਜਦੀਪ ਸਿੰਘ ਬਰੇਟਾ, ਹਰਦੀਪ ਸਿੰਘ ਸਿੱਧੂ,
ਦਰਸ਼ਨ ਅਲੀਸ਼ੇਰ, ਸੁਰਜੀਤ ਸਿੰਘ ਰਾਏਪੁਰ, ਗੁਰਮੇਲ ਸਿੰਘ ਬਰ੍ਹੇ, ਇੰਦਰਜੀਤ ਸਿੰਘ ਡੇਲੂਆਣਾ, ਗੁਰਚਰਨ ਸਿੰਘ ਮਾਨ,
ਕੁਲਦੀਪ ਕੌਰ, ਜਸਵੀਰ ਕੌਰ, ਖੁਸ਼ਪ੍ਰੀਤ ਕੌਰ ਨੇ ਚਿੰਤਾਂ ਜਾਹਰ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜੋ ਅਧਿਆਪਕਾਂ ਦੀਆਂ
ਮੰਗਾਂ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਉਸ ਨੂੰ ਵੀ ਸਿਰੇ ਨਹੀਂ ਚਾੜਿਆ ਗਿਆ ਜਿਸ ਕਾਰਨ ਹਰ
ਕੇਡਰ ਦੇ ਅਧਿਆਪਕਾਂ ਵਿੱਚ ਨਿਰਾਸ਼ਾ ਦਾ ਮਾਹੌਲ ਹੈ। ਉਹਨਾਂ ਚੇਤਾਵਨੀ ਦਿੱਤੀ ਜੇਕਰ ਸਰਕਾਰ ਨੇ ਅਧਿਆਪਕਾਂ ਦੀਆਂ
ਮੰਗਾਂ ਨਾ ਮੰਨੀਆਂ ਅਤੇ ਬੇਲੋੜਾ ਪੜ੍ਹੋ ਪੰਜਾਬ ਪ੍ਰੋਜੈਕਟ ਮੁੜ ਚਲਾਇਆ ਗਿਆ ਤਾਂ ਪੰਜਾਬ ਭਰ ਵਿੱਚ ਤਿੱਖੇ ਐਕਸ਼ਨ ਕੀਤੇ
ਜਾਣਗੇ। ਆਗੂਆਂ ਨੇ ਪੜ੍ਹੋ ਪੰਜਾਬ ਟੀਮ ਨੂੰ ਅਪੀਲ ਕੀਤੀ ਕਿ ਉਹ ਵਾਪਸ ਆਪਣੇ ਪਿੱਤਰੀ ਸਕੂਲਾਂ ਵਿੱਚ ਜਾਣ ਜਿੱਥੇ
ਪਹਿਲਾਂ ਹੀ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ।























