ਚਰਨਜੀਤ ਚੱਢਾ ਨੂੰ ਪੈਸੇ ਬਟੋਰਨ ਲਈ ਫਸਾਇਆ, ਪੋਤੇ ਦਾ ਨਵਾਂ ਦਾਅਵਾ

0
5

ਚੰਡੀਗੜ੍ਹ: ਅਸ਼ਲੀਲ ਵੀਡੀਓ ਕਾਂਡ ਵਿੱਚ ਫਸੇ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੋਤੇ ਨੇ ਪਰਿਵਾਰ ਦੇ ਵੱਡੇ ਸਿਆਸਤਦਾਨਾਂ *ਸਾਰਾ ਯਹਾ * ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਚੱਢਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ‘ਤੇ ਸਿਆਸੀ ਰਿਸ਼ਤਿਆਂ ਕਰਕੇ ਚਨਰਜੀਤ ਚੱਢਾ ਵਿਰੁੱਧ ਕੇਸ ਨੂੰ ਰੱਦ ਕਰਨ ਦੀ ਰਿਪੋਰਟ ਫਾਈਲ ਕਰਵਾਏ ਜਾਣ ਵਾਲੇ ਇਲਜ਼ਾਮਾਂ ਦਾ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਇੱਕ ਕਾਰੋਬਾਰੀ ਪਰਿਵਾਰ ਹੈ ਜਿਸ ਕਰ ਕੇ ਸਾਰੇ ਸਿਆਸਤਦਾਨ ਚੰਗੀ ਤਰ੍ਹਾਂ ਜਾਣਦੇ ਹਨ, ਪਰ ਚੱਢਾ ਪਰਿਵਾਰ ਨੇ ਕਦੇ ਵੀ ਆਪਣੇ ਸਿਆਸੀ ਰਿਸ਼ਤੇ ਨਿਜੀ ਕੰਮਾਂ ਵਾਸਤੇ ਨਹੀਂ ਵਰਤੇ।

ਹਰਪ੍ਰੀਤ ਸਿੰਘ ਅਨਮੋਲ ਚੱਢਾ ਨੇ *ਸਾਰਾ ਯਹਾ* ਨਾਲ ਖ਼ਾਸ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਰਵਿੰਦਰ ਕੌਰ ਵੱਲੋਂ ਪੈਸੇ ਠੱਗਣ ਲਈ ਇਸ ਵੀਡੀਓ ਦੀ ਸਾਜ਼ਿਸ਼ ਰਚੀ ਗਈ ਸੀ। ਉਸ ਨੇ ਕਿਹਾ ਕਿ ਉਸ ਦੇ ਦਾਦਾ ਜੋ ਇੱਕ ਬਿਆਸੀ ਸਾਲ ਦੇ ਬਜ਼ੁਰਗ ਹਨ, ਉਹ ਬਿਲਕੁਲ ਨਿਰਦੋਸ਼ ਤੇ ਭੋਲੇ ਭਾਲੇ ਹਨ, ਜਿਨ੍ਹਾਂ ਨੂੰ ਰਵਿੰਦਰ ਕੌਰ ਤੇ ਉਸ ਦੇ ਪਤੀ ਨੇ ਰਲ਼ ਕੇ ਬਲੈਕਮੇਲ ਕੀਤਾ।

ਹਰਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਰਵਿੰਦਰ ਕੌਰ ਨਾਲ ਭਾਵਨਾਤਮਕ ਸਾਂਝ ਪੈ ਗਈ ਸੀ, ਜਿਸ ਦਾ ਫਾਇਦਾ ਚੁੱਕਦਿਆਂ ਰਵਿੰਦਰ ਕੌਰ ਕਈ ਵਾਰ ਪੈਸੇ ਲੈ ਜਾਂਦੀ ਸੀ। ਚੱਢਾ ਨੇ ਕਿਹਾ ਕਿ ਰਵਿੰਦਰ ਕੌਰ ਵੱਲੋਂ ਇਹ ਇੱਕ ਹਨੀ ਟ੍ਰੈਪ ਲਾਇਆ ਗਿਆ ਸੀ, ਜਿਸ ਵਿੱਚ ਉਸ ਦੇ ਦਾਦਾ ਚਰਨਜੀਤ ਸਿੰਘ ਚੱਢਾ ਨੂੰ ਫਸਾਇਆ ਗਿਆ। ਹਰਪ੍ਰੀਤ ਚੱਢਾ ਨੇ ਕਬੂਲਿਆ ਕਿ ਉਸ ਦੇ ਦਾਦਾ ਚਰਨਜੀਤ ਸਿੰਘ ਚੱਢਾ ਤੇ ਰਵਿੰਦਰ ਕੌਰ ਆਪਸੀ ਸਹਿਮਤੀ ਨਾਲ ਰਿਸ਼ਤੇ ਵਿੱਚ ਸਨ।


First Published: Friday, 18 May 2018

LEAVE A REPLY

Please enter your comment!
Please enter your name here