ਪੰਜਾਬ ਪੁਲਿਸ ਵੱਲੋਂ ਪੰਜ ਖਾਲਿਸਤਾਨੀ ਫੜ੍ਹਨ ਦਾ ਦਾਅਵਾ

0
24

ਚੰਡੀਗੜ੍ਹ: ਪੰਜਾਬ ਪੁਲਿਸ ਇੰਟੈਲੀਜੈਂਸ ਦੇ ਸਪੈਸ਼ਲ ਆਪਰੇਸ਼ਨ ਵਿੰਗ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਪੰਜ ਬੰਦਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਇਹ ਲੋਕ ਜੇਲ੍ਹ ‘ਚ ਬੰਦ ਤੇ ਬੱਬਰ ਖਾਲਸਾ ਨਾਲ ਸਬੰਧਤ ਜਗਤਾਰ ਸਿੰਘ ਹਵਾਰਾ ਨਾਲ ਸੰਪਰਕ ਵਿੱਚ ਸਨ। ਇਨ੍ਹਾਂ ਤੋਂ ਪਿਸਤੌਲ, ਚਾਰ ਕਾਰਤੂਸ ਤੇ ਬੱਬਰ ਖਾਲਸਾ ਦੇ ਲੈਟਰ ਪੈਡ ਬਰਾਮਦ ਕੀਤੇ ਗਏ ਹਨ।

ਪੁਲਿਸ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਲਈ ਜ਼ਿੰਮੇਵਾਰ ਕੁਝ ਹਿੰਦੂ ਲੀਡਰ ਤੇ ਡੇਰਾ ਸਿਰਸਾ ਦੇ ਮੈਂਬਰ ਇਨ੍ਹਾਂ ਦੇ ਨਿਸ਼ਾਨੇ ‘ਤੇ ਸਨ। ਦੱਸਿਆ ਗਿਆ ਹੈ ਕਿ ਇਨ੍ਹਾਂ ਨੂੰ ਯੂਰਪ ‘ਚ ਮੌਜੂਦ ਕੁਝ ਲੋਕ ਸਪਰੋਟ ਕਰ ਰਹੇ ਸਨ। ਇਹ ਦਹਿਸ਼ਤੀ ਘਟਨਾਵਾਂ ਨੂੰ ਅੰਜ਼ਾਮ ਦੇਣ ਦੀ ਫਿਰਾਕ ‘ਚ ਸਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਰੈਲੀ (ਪੰਚਕੁਲਾ), ਸੁਲਤਾਨ ਸਿੰਘ ਵਾਸੀ ਸੈਦਪੁਰਾ (ਕੁਰੂਕਸ਼ੇਤਰ), ਕਰਮਜੀਤ ਸਿੰਘ ਵਾਸੀ ਰਾਓਕੇ ਕਲਾਂ (ਮੋਗਾ), ਲਵਪ੍ਰੀਤ ਸਿੰਘ ਵਾਸੀ ਬਾਲੀਆਂ (ਸੰਗਰੂਰ) ਤੇ ਗੁਰਪ੍ਰੀਤ ਸਿੰਘ ਵਾਸੀ ਸੈਕਟਰ 20-C, ਚੰਡੀਗੜ੍ਹ ਵਜੋਂ ਹੋਈ ਹੈ।

ਫਿਲਹਾਲ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਪੁੱਛਗਿੱਛ ਤੋਂ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here