ਪਰਚਾ ਰੱਦ ਕਰਨ ਧਰਨਾ ਲਗਾਕੇ ਕੀਤਾ ਨੈਸ਼ਨਲ ਹਾਈਵੇ ਜਾਮ

0
53
ਪਰਚੇ ਨੂੰ ਰੱਦ ਕਰਾਉਣ ਲਈ ਧਰਨਾ ਲਗਾਕੇ ਜਾਮ ਕੀਤਾ ਗਿਆ ਮਾਨਸਾ ਸਰਦੂਲਗੜ੍ਹ ਨੈਸ਼ਨਲ ਹਾਈਵੇ।

ਮਾਨਸਾ  27 ਮਾਰਚ ( ਸਾਰਾ ਯਹਾ,ਬੀ.ਪੀ.ਅੈਸ.):ਝੁਨੀਰ ਪੁਲਸ ਨੇ ਪਿੰਡ ਝੰਡੂਕੇ ਵਿਖੇ ਛੱਪੜ ਵਿਚੋ ਮੱਛੀਆਂ ਕੱਢਕੇ ਵੇਚਣ ਦੇ ਮਾਮਲੇ ਨੂੰ ਲੈ ਕੇ ਪਿੰਡਦੇ ਸਰਪੰਚ ਖਿਲਾਫ ਪਰਚਾ ਦਰਜ ਕੀਤਾ ਹੈ। ਇਸ ਪਰਚੇ ਦੇ ਵਿਰੋਧ ਚ ਪਿੰਡ ਵਾਸੀਆਂ ਵੱਲੋ ਝੁਨੀਰ ਦੇ ਬੱਸ ਸਟੈਂਡ ਉੱਪਰ ਧਰਨਾ ਲਗਾਕੇ ਮਾਨਸਾ ਸਿਰਸਾ ਨੈਸ਼ਨਲ ਹਾਈਵੇ ਪੂਰੀ ਤਰਾਂ ਬੰਦ ਕਰਕੇ ਪਰਚਾ ਰੱਦ ਕਰਨ ਦੀ ਮੰਗ ਕੀਤੀ । ਇਸ ਧਰਨੇ ਨੂੰ ਸੰਬੋਧਨ ਕਰਦਿਆਂ ਹਾਕਮ ਸਿੰਘ, ਕਾਮਰੇਡ ਗੁਰਮੀਤ ਸਿੰਘ ਨੰਦਗੜ ਅਤੇ ਕਾਮਰੇਡ ਸੁਰਜੀਤ ਸਿੰਘ ਕੋਟ ਧਰਮੂ ਨੇ ਕਿਹਾ ਕਿ ਪਿੰਡ ਦੇ ਛੱਪੜ ਵਿਚ ਪਿੰਡ ਵਾਸੀਆਂ ਵੱਲੋ ਸਾਂਝੇ ਤੌਰ ਤੇ ਮੱਛੀਆਂ ਪਾਈਆਂ ਹੋਈਆਂ ਸਨ। ਹੁਣ ਇਹ ਮੱਛੀਆਂ ਵਿਕਣਯੋਗ ਹੋ ਗਈਆਂ ਸੀ ਤੇ ਸਾਂਝੇ ਤੌਰ ਤੇ ਪਿੰਡ ਵਾਸੀਆਂ ਨੇ ਇਹ ਮੱਛੀਆਂ ਨੂੰ ਛੱਪੜ ਵਿਚੋ ਕੱਢਕੇ ਵੇਚ ਦਿੱਤਾ ਤਾਂ ਜੋ ਇਹ ਪੈਸਾ ਛੱਪੜ ਦੀ ਚਾਰਦੀਵਾਰੀ ਉੱਪਰ ਲਾਇਆ ਜਾਵੇ। ਛੱਪੜ ਵਿਚੋ ਮੱਛੀਆਂ ਕੱਢਕੇ ਵੇਚਣ ਚ ਮੌਜੂਦਾ ਸਰਪੰਚ ਸੁਖਦੇਵ ਸਿੰਘ ਦਾ ਕੋਈ ਦੇਣ ਲੈਣ ਨਹੀ ਸੀ ਸਗੋ ਇਸ ਦੇ ਵਿਰੁੱਧ ਚ ਪਿੰਡ ਦੇ ਹਾਰੇ ਹੋਏ ਸਰਪੰਚ ਸਰਜੀਵਨ ਸਿੰਘ ਨੇ ਬੀ.ਡੀ.ਓ. ਝੁਨੀਰ ਨੂੰ ਇਹ ਅਰਜੀ ਦੇ ਦਿੱਤੀ ਕਿ ਜੋ ਛੱਪੜ ਵਿਚੋ ਮੱਛੀਆਂ ਕੱਢਕੇ ਵੇਚੀਆਂ ਹਨ। ਉਸਦੀ ਜਿੰਮੇਵਾਰੀ ਮੌਜੂਦਾ ਸਰਪੰਚ ਸੁਖਦੇਵ ਸਿੰਘ ਦੀ ਹੈ। ਇਹ ਮਾਮਲਾ ਬੀ.ਡੀ.ਓ. ਝੁਨੀਰ ਨੇ ਲੋਕਲ ਕਾਂਗਰਸੀ ਲੀਡਰ ਦੀ ਸਹਿ ਤੇ ਥਾਣਾ ਮੁਖੀ ਝੁਨੀਰ ਨੂੰ ਲਿਖਤੀ ਤੌਰ ਤੇ ਕਾਰਵਾਈ ਕਰਨ ਲਈ ਭੇਜਿਆ ਤਾਂ ਥਾਣਾ ਮੁਖੀ ਝੁਨੀਰ ਨੇ ਮੌਜੂਦਾ ਸਰਪੰਚ ਸੁਖਦੇਵ ਸਿੰਘ ਵਿਰੁੱਧ ਨਾਜਾਇਜ ਤੌਰ ਤੇ ਛੱਪੜ ਵਿਚੋ ਮੱਛੀਆਂ ਕੱਢਕੇ ਵੇਚਣ ਦੇ ਮਾਮਲੇ ਚ  ਪਰਚਾ ਦਰਜ ਕਰ ਦਿੱਤਾ ਗਿਆ। ਅਸੀਂ ਇਸ ਧੱਕੇਸਾਹੀ ਦੇ ਖਿਲਾਫ ਇਹ ਧਰਨਾ ਲਗਾਇਆ ਹੈ ਜਦੋ ਤੱਕ ਇਹ ਝੂਠਾ ਪਰਚਾ ਰੱਦ ਨਹੀਂ ਕੀਤਾ ਜਾਂਦਾ ਇਹ ਧਰਨਾ ਲਗਾਤਾਰ ਜਾਰੀ ਰਹੇਗਾ। ਧਰਨਾ ਲੱਗਣ ਕਰਕੇ ਮਾਨਸਾ ਸਿਰਸਾ ਨੈਸ਼ਨਲ ਹਾਈਵੇ ਝੁਨੀਰ ਕੋਲ ਬਿਲਕੁਲ ਬੰਦ ਹੋਣ ਕਰਕੇ ਇਸ ਰਾਸਤੇ ਲੰਘਣ ਵਾਲੇ ਰਾਹਗੀਰਾ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਧਰਨੇ ਦੀ ਸਥਿਤੀ ਨੂੰ ਵੇਖਦਿਆਂ ਡੀਅੈਸਪੀ ਸਰਦੂਲਗੜ੍ਹ ਸੰਜੀਵ ਕੁਮਾਰ ਗੋਇਲ  ਨੇ ਮੌਕੇ ਤੇ ਪਹੁੰਚ ਕੇ ਧਰਨਾਕਾਰੀਆ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਇਸ ਮਾਮਲੇ ਦੀ ਪੜਤਾਲ ਕਰਵਾਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਨਾਂ ਸਮਾਂ ਸਰਪੰਚ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਵੇਗਾ।  ਇਸ ਭਰੋਸੇ ਤੋ ਬਾਅਦ ਧਰਨਾ ਸਮਾਪਿਤ ਕਰ ਦਿੱਤਾ ਗਿਆ ।

LEAVE A REPLY

Please enter your comment!
Please enter your name here