ਮਾਤਾ ਗੁਜਰੀ ਸਕੂਲ ਬਹਿਣੀਵਾਲ ਦੀ ਦਸਤਾਰ ਮਾਰਚ ‘ਚ ਸ਼ਮੂਲੀਅਤ

0
24

ਸਰਦੂਲਗੜ੍ਹ (ਸਾਰਾ ਯਹਾ,(ਬਲਜੀਤ ਪਾਲ )25 ਮਾਰਚ : ਮਾਤਾ ਗੁਜਰੀ ਪਬਲਿਕ ਸਕੂਲ ਬਹਿਣੀਵਾਲ ਦੇ ਬੱਚਿਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਯੋਜਿਤ ਦਸਤਾਰ ਚੇਤਨਾ ਮਾਰਚ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ । ਸਕੂਲ ਦੇ ਪਿ੍ੰਸੀਪਲ ਮੋਨਿਕਾ ਗੁਪਤਾ ਨੇ ਦੱਸਿਆ ਕਿ ਦਮਦਮਾ ਸਾਹਿਬ ਤੋਂ ਚੱਲ ਕੇ  ਖਾਲਸਾਈ ਜਾਹੋ ਜਲਾਲ ਵਾਲੇ ਇਸ ਮਾਰਚ ਦੇ ਪਿੰਡ ਬਹਿਣੀਵਾਲ ਵਿਖੇ ਪਹੁੰਚਣ ‘ਤੇ ਸਕੂਲ ਦੇ ਬੱਚਿਆਂ ਨੇ ਜ਼ੋਰਦਾਰ ਸਵਾਗਤ ਕੀਤਾ । ਇਸ ਮਾਰਚ ਦੇ ਸੇਵਾਦਾਰ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਦਸਤਾਰ ਨਾਲ ਜੋੜ ਕੇ ਖਾਲਸਾਈ ਰਵਾਇਤਾਂ ਤੋਂ ਜਾਣੂ ਕਰਵਾਉਣਾ ਸੀ । ਵਰਨਣਯੋਗ ਹੈ ਕਿ ਇਸ ਦਸਤਾਰ ਚੇਤਨਾ ਮਾਰਚ ਵਿੱਚ ਇਲਾਕੇ ਦੇ ਸਕੂਲਾਂ ,ਪੰਚਾਇਤਾਂ ਤੇ ਧਾਰਮਿਕ ਸੰਸਥਾਵਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਹਰ ਪਿੰਡ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ । ਮਾਤਾ ਗੁਜਰੀ ਸਿੱਖਿਆ ਸਲਾਹਕਾਰ ਬੋਰਡ ਦੇ ਆਗੂ ਰਘਵੀਰ ਸਿੰਘ ਬਣਾਂਵਾਲੀ ਨੇ ਕਿਹਾ  ਅਜਿਹੇ ਯਤਨਾਂ ਨਾਲ ਨੌਜਵਾਨਾਂ ਨੂੰ ਸਹੀ ਸੇਧ ਦਿੱਤੀ ਜਾ ਸਕਦੀ ਹੈ । ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਬੁਲਾਰੇ ਨੇ ਕਿਹਾ ਕਿ ਤੰਦਰੁਸਤ ਤੇ ਗੁਰਸਿੱਖ ਸਮਾਜ ਦੀ ਸਥਾਪਨਾ ਲਈ ਸੰਸਥਾ ਵੱਲੋਂ ਅਜਿਹੇ ਯਤਨ ਜਾਰੀ ਰੱਖੇ ਜਾਣਗੇ ।

LEAVE A REPLY

Please enter your comment!
Please enter your name here