ਦਸਵੀਂ ਦੇ ਹਿਸਾਬ ਪਰਚੇ ਦਾ 22 ਵਾ ਪ੍ਰਸ਼ਨ ਗੁੰਮ

0
18
ਦਸਵੀਂ ਜਮਾਤ ਦੇ ਗਣਿਤ ਵਿਸ਼ੇ ਦੇ ਅੰਗਰੇਜੀ ਭਾਗ ਦੀ ਤਸਵੀਰ

ਮਾਨਸਾ ,22 ਮਾਰਚ (ਸਾਰਾ ਯਹਾ, ਬੀ.ਪੀ.ਅੈਸ.):ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵਾਂ ਕੌਤਕ ਕਰਦਿਆਂ ਅੱਜ ਦਸਵੀਂ ਜਮਾਤ ਦੇ ਗਣਿਤ ਵਿਸ਼ੇ ਦੇ ਪ੍ਰਸ਼ਨ ਪੱਤਰ ਵਿੱਚੋਂ 22ਵਾਂ  ਪ੍ਰਸ਼ਨ ਹੀ ਗੁੰਮ ਕਰ ਦਿੱਤਾ ਗਿਆ । ਜਦੋਂ ਅੰਗਰੇਜ਼ੀ ਮਾਧਿਆਮ ਦੇ ਵਿਦਿਆਰਥੀ ਆਪਣਾ ਪ੍ਰਸ਼ਨ ਪੱਤਰ ਹੱਲ ਕਰਦੇ ਕਰਦੇ ਚਾਰ ਅੰਕਾਂ ਦੇ ਪ੍ਰਸ਼ਨ ਨੰਬਰ 21 ਤੋਂ ਅੱਗੇ ਵਧੇ ਤਾਂ 22 ਵਾਂ ਪ੍ਰਸ਼ਨ ਹੀ ਗੁੰਮ ਸੀ ਅਤੇ 23 ਵਾਂ ਪ੍ਰਸ਼ਨ ਅੰਤਿਕ ਸੀ । ਇਹ ਸਭ ਵੇਖ ਕੇ ਵਿਦਿਆਰਥੀ ਕਾਫੀ ਪ੍ਰੇਸ਼ਾਨ ਵੀ ਹੋਏ ਅਤੇ ਇਸ ਮੁੱਦੇ ਦੀ ਚਰਚਾ ‘ਤੇ ਵਿਦਿਆਰਥੀਆਂ ਦਾ ਕਾਫੀ ਸਮਾਂ ਵੀ ਖ਼ਰਾਬ  ਹੋਇਆ । ਜਿਕਰਯੋਗ ਹੈ ਕਿ ਅੱਜ ਦਸਵੀਂ ਜਮਾਤ ਦਾ ਗਣਿਤ ਵਿਸ਼ੇ ਦਾ ਪਰਚਾ ਸੀ । ਨਿਯਮਾਂ ਅਨੁਸਾਰ ਸਿੱਖਿਆ ਬੋਰਡ ਇੱਕੋ ਪ੍ਰਸ਼ਨ ਪੱਤਰ ‘ਚ ਤਿੰਨ ਭਸ਼ਾਵਾਂ ਪੰਜਾਬੀ , ਅੰਗਰੇਜੀ ਅਤੇ ਹਿੰਦੀ ‘ਚ ਸਵਾਲ ਪਾਉਂਦਾ ਹੈ। ਸਿੱਖਿਆ ਬੋਰਡ ਵੱਲੋਂ ਭੇਜੇ ਗਏ ਪ੍ਰਸ਼ਨ ਪੱਤਰ ਦੇ ਸੀ ਕੋਡ ਦੇ ਅੰਗਰੇਜੀ ਭਾਗ ਦਾ 22 ਵਾਂ ਪ੍ਰਸ਼ਨ ਹੀ ਗਾਇਬ ਸੀ।ਹਿੰਦੀ ਅਤੇ ਪੰਜਾਬੀ ਲਿੱਪੀ ‘ਚ 22 ਵਾ ਪ੍ਰਸ਼ਨ ਗਣਿਤ ਦੀ ਏ ਪੀ ਸੀਰੀ ਵਾਲੀ ਨੰਬਰੀ ਵਿੱਚੋਂ ਦਰਜ਼ ਸੀ । ਗੱਲਬਾਤ ਦੌਰਾਨ ਨਿਗਰਾਨ ਅਮਲੇ ਨੇ ਦੱਸਿਆ ਕਿ ਇਸ ਵਿਸ਼ੇ ਨੂੰ ਲੈ ਕੇ ਅੰਗਰੇਜੀ ਮਾਧਿਅਮ ਵਾਲੇ ਵਿਦਿਆਰਥੀ ਕਾਫੀ ਪ੍ਰੇਸ਼ਾਨ ਰਹੇ। ਉਨ੍ਹਾਂ ਦੱਸਿਆ ਉਨ੍ਹਾਂ ਦੀ ਮਜ਼ਬੂਰੀ ਸੀ ਕਿ ਉਹ ਪੰਜਾਬੀ ਮਾਧਿਅਮ ਵਾਲੇ ਪ੍ਰਸ਼ਨ ਦਾ ਉਲੱਥਾ ਵੀ ਨਹੀਂ ਸਨ ਕਰਵਾ ਸਕਦੇ। ਇਸ ਲਈ ਅੰਗਰੇਜੀ ਮਾਧਿਆਮ ਵਾਲੇ ਵਿਦਿਆਰਥੀ ਇਹ  ਪ੍ਰਸ਼ਨ ਹੱਲ ਕਰਨ ਤੋਂ ਰਹਿ ਗਏ। ਗਣਿਤ ਵਿਸ਼ੇ ਦੇ ਅਧਿਆਪਕ ਜਸਵਿੰਦਰ ਸਿੰਘ, ਪਿਆਰਾ ਸਿੰਘ, ਹਰਵਿੰੰਦਰ ਕੌਰ  ਨੇ ਦੱਸਿਆ ਕਿ ਸਿੱਖਿਆ ਬੋਰਡ ਦੀ ਇਸ ਗਲਤੀ ਨੇ ਵਿਦਿਆਰਥੀਆਂ ਦਾ ਸਿੱਧਾ ਹੀ ਚਾਰ ਅੰਕਾਂ ਦਾ ਨੁਕਸਾਨ ਕਰ ਦਿੱਤਾ ਹੈ। ਰਾਸਾ ਦੇ ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਜੌੜਕੀਆਂ , ਮੱਖਣ ਸਿੰਘ ਰਾਏਪੁਰ, ਭੁਪਿੰਦਰ ਸਿੰਘ ਸੰਧੂ, ਸਰਬਜੀਤ ਸਿੰਘ ਸਿੱਧੂ ਆਦਿ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ ਚਾਰ ਅੰਕਾਂ ਦੀ ਗਰੇਸ ਦਿੱਤੀ ਜਾਵੇ। 

LEAVE A REPLY

Please enter your comment!
Please enter your name here