

ਮਾਨਸਾ, 20 ਮਾਰਚ (ਸਾਰਾ ਯਹਾ,(ਬਲਜੀਤ ਸ਼ਰਮਾ) : ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਚ ਅੱਜ ਆਈ.ਐਮ.ਸੀ. ਕਮੇਟੀ ਅਧੀਨ ਪੀ.ਪੀ.ਪੀ ਸਕੀਮ ਦੀ ਮੀਟਿੰਗ ਹੋਈ ਅਤੇ ਸੰਸਥਾ ਵਿਖੇ ਐਨ.ਐਸ.ਐਸ, ਬਡੀ ਗਰੁੱਪ ਅਧੀਨ ਕੌਮਾਂਤਰੀ ਚਿੜੀ ਦਿਵਸ ਚੇਅਰਮੈਨ ਸਰਦਾਰ ਰੂਪ ਸਿੰਘ ਆਈ.ਐਮ.ਸੀ. ਆਫ ਆਈ.ਟੀ.ਆਈ. ਮਾਨਸਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ।
ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਚਿੜੀਆਂ ਦੀ ਸੁਰੱਖਿਆ ਅਤੇ ਗਿਣਤੀ ਵਿਚ ਵਾਧਾ ਕਰਨ ਹਿੱਤ ਬਿਹਤਰ ਜੀਵਨ ਹਾਲਾਤ ਮੁਹੱਈਆ ਕਰਵਾਉਣ ਬਾਰੇ ਸੋਚਣਾ ਹੀ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਪਹਿਲਾ ਕੌੋਮਾਂਤਰੀ ਚਿੜੀ ਦਿਵਸ 2010 ਵਿਚ ਮਨਾਇਆ ਗਿਆ ਸੀ।
ਪ੍ਰਿੰਸੀਪਲ ਸ਼੍ਰੀ ਹਰਵਿੰਦਰ ਕੁਮਾਰ ਨੇ ਕਿਹਾ ਕਿ ਇਨਸਾਨ ਜਿਉਂ-ਜਿਉਂ ਆਧੁਨਿਕ ਹੁੰਦਾ ਗਿਆ ਤਿਉਂ-ਤਿਉਂ ਕੁਦਰਤ ਅਤੇ ਜੀਵ ਜੰਤੂਆ ਤੋ ਵੀ ਦੂਰ ਹੁੰਦਾ ਚਲਾ ਗਿਆ। ਉਨ੍ਹਾਂ ਕਿਹਾ ਕਿ ਚਿੜੀਆਂ ਦੇ ਰੈਣ ਬਸੇਰੇ ਦੀ ਰਹਿੰਦੀ ਉਮੀਦ ਰੁੱਖਾਂ ਦਾ ਵੀ ਵੱਡੇ ਪੱਧਰ ਤੇ ਉਜਾੜਾ ਕਰ ਦਿੱਤਾ ਗਿਆ। ਸੋ ਸਾਨੂੰ ਬਦਲਦੀਆਂ ਜੀਵਨ ਹਾਲਤਾਂ ਦੇ ਅਨੁਕੂਲ ਚਿੜੀਆਂ ਲਈ ਵੀ ਰੁੱਖ ਲਗਾ ਕੇ ਰੈਣ ਬਸੇਰਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਇਸ ਮੌਕੇ ਬਡੀ ਗਰੁੱਪ ਦੇ ਇੰਚਾਰਜ ਸ੍ਰੀ ਜਸਵਿੰਦਰਪਾਲ ਇੰਸ: ਨੇ ਕਿਹਾ ਕਿ ਚਿੜੀ ਇਕ ਬੁਹਤ ਹੀ ਨਾਜ਼ੁਕ ਜਿਹਾ ਜੀਵ ਹੈ। ਭੋਲੇ ਭਾਲੇ ਸੁਭਾਅ ਦਾ ਇਹ ਪੰਛੀ ਕਿਸੇ ਦੂਸਰੇ ਜੀਵ ਨੂੰ ਭੁੱਲ ਕੇ ਵੀ ਨੁਕਸਾਨ ਨਾ ਪਹੁੰਚਾਉਣ ਵਾਲਾ ਜੀਵ ਹੈ। ਇਸ ਮੌਕੇ ਐਨ.ਸੀ.ਸੀ. ਕੇਅਰ ਟੇਕਰ ਸ੍ਰੀ ਹਰਪਾਲ ਸਿੰਘ ਨੇ ਕਿਹਾ ਕਿ ਚਿੜੀਆਂ ਜਿਹੀਆ ਬਹੁਤ ਸਾਰੀਆਂ ਪ੍ਰਜਾਤੀਆਂ ਨੂੰ ਬਚਾਉਣ ਦੀ ਅਹਿਮ ਲੋੜ ਹੈ।
ਇਸ ਮੌਕੇ ਆਈ.ਐਮ.ਸੀ ਕਮੇਟੀ ਮੈਬਰ ਸ੍ਰੀ ਪਰਮਜੀਤ ਸਿੰਘ, ਸ੍ਰੀ ਬਸੰਤ ਸਿੰਘ, ਸ੍ਰੀ ਨਿਰਮਲ ਸਿੰਘ, ਸ੍ਰੀ ਸੰਦੀਪ ਸ਼ਰਮਾ ਅਕਾਉਟੈੇਟ, ਸ੍ਰੀ ਜਸਪਾਲ ਸਿੰਘ ਐਨ.ਐਸ.ਐਸ.ਅਫ਼ਸਰ, ਮੈਡਮ ਸ੍ਰੀਮਤੀ ਕੁਲਵਿੰਦਰ ਕੌਰ ਇੰਸ:, ਮੈਡਮ ਸ੍ਰੀਮਤੀ ਹਰਪ੍ਰੀਤ ਕੌਰ ਇੰਸ:, ਸ੍ਰੀ ਗੁਰਪ੍ਰੀਤ ਸਿੰਘ ਇੰਸ:, ਸ੍ਰੀ ਗਰਬਿੰਦਰ ਸਿੰਘ ਇੰਸ:, ਸ੍ਰੀ ਨਿਤਿਨ ਸੀਨੀਅਰ ਸਹਾਇਕ, ਸ੍ਰੀ ਸਤਿੰਦਰ ਸਿੰਘ ਕਲਰਕ ਆਦਿ ਹਾਜਰ ਸਨ।























