ਮਿੱਟੀ ਥੱਲੇ ਆਉਣ ਨਾਲ ਨੋਜਵਾਨ ਦੀ ਮੋਤ

0
32
ਕੈਪਸ਼ਨ:- ਮ੍ਰਿਤਕ ਦੀ ਫਾਇਲ ਫੋਟੋ

ਮਾਨਸਾ 16 ਮਾਰਚ ((ਸਾਰਾ ਯਹਾ, ਬੀ.ਪੀ.ਅੈਸ.):ਸਰਦੂਲਗੜ੍ਹ ਦੇ ਨੇੜਲੇ ਪਿੰਡ ਖੈਰਾ ਕਲਾਂ ਵਿਖੇ ਮਿੱਟੀ ਥੱਲੇ ਆਉਣ ਕਾਰਨ ਨੋਜਵਾਨ ਦੀ ਮੋਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਜਣ ਕੁਮਾਰ (28) ਪੁੱਤਰ ਕਾਲੂ ਰਾਮ ਕੋਮ ਨਾਈ ਵਾਸੀ ਖੈਰਾ ਕਲਾਂ ਟਰੈਕਟਰ ਟਰਾਲੀ ਰਾਹੀ ਆਪਣੇ ਘਰ ਲਈ ਮਿੱਟੀ ਲਿਆ ਰਿਹਾ ਸੀ ਜਦ ਉਹ ਮਿੱਟੀ ਨਾਲ ਟਰਾਲੀ ਭਰ ਰਿਹਾ ਸੀ ਤਾਂ ਅਚਾਨਕ ਮਿੱਟੀ ਦੀ ਢਿਗ ਸਾਜਣ ਕੁਮਾਰ ਦੇ ਉਪਰ ਡਿੱਗਣ ਕਾਰਨ ਉਸ ਦੀ ਗਰਦਨ ਟੁੱਟ ਗਈ।ਉਸ ਨੂੰ ਤੁਰੰਤ ਸਿਵਲ ਹਸਪਤਾਲ ਸਰਦੂਲਗੜ੍ਹ ਲਿਆਦਾਂ ਗਿਆ । ਜਿੱਥੇ ਉਸ ਦੀ ਮੋਤ ਹੋ ਗਈ।ਖਬਰ ਲਿਖੇ ਜਾਣ ਤੱਕ ਲਾਸ਼ ਦਾ ਪੋਸਟਮਾਰਟਮ ਨਹੀ ਹੋਇਆਂ ਸੀ। ਜਦ ਇਸ ਸੰਬੰਧ ਵਿੱਚ ਥਾਣਾ ਸਰਦੂਲਗੜ੍ਹ ਦੇ ਮੁੱਖੀ ਭੂਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਅਜੇ ਤੱਕ ਸਾਡੇ ਕੋਲ ਕੋਈ ਇਤਲਾਹ ਨਹੀ ਆਈ । ਪਿੰਡ ਖੈਰਾ ਕਲਾਂ ਦੀ ਪੰਚਾਇਤ ਅਤੇ ਸਮਾਜ ਸੇਵੀ ਸੰਸਥਾਂਵਾਂ ਨੇ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇਕੈਪਸ਼ਨ:- ਮ੍ਰਿਤਕ ਦੀ ਫਾਇਲ ਫੋਟੋ

LEAVE A REPLY

Please enter your comment!
Please enter your name here