ਪੀਰਾਂ ਦੇ ਦਰਬਾਰ ਤੇ ਭਰਿਆ ਭਾਰੀ ਮੇਲਾ

0
67

ਮਾਨਸਾ 16 ਮਾਰਚ (ਸਾਰਾ ਯਹਾ, ਜਗਦੀਸ਼ ਬਾਂਸਲ)- ਸਥਾਨਕ ਪੀਰਖਾਨਾ ਕੋਰਟ ਰੋਡ ਤੇ ਪੀਰ ਲੱਖਦਾਤਾ ਸਾਹਿਬ ਜੀ ਦੇ ਦਰਬਾਰ ਲੱਗੇ 19 ਵੇ ਮੇਲੇ ਦੌਰਾਨ ਬਹੁਤ ਵੱਡੀ ਗਿਣਤੀ ਸੰਗਤਾਂ ਨੇ ਆਪਣੀ ਹਾਜ਼ਰੀ ਲਵਾਈ।ਪੀਰਖਾਨਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਲਈ ਲੋੜੀਂਦੇ ਪ੍ਰਬੰਧ ਕੀਤੇ ਹੋਏ ਸਨ ਬਾਬਾ ਵਕੀਲ ਖਾਨ ਨੇ ਦੱਸਿਆ ਕਿ ਗੱਡੀ ਨਸ਼ੀਨ ਬਾਬਾ ਫ਼ੌਰਾ ਖਾਨ ਜੀ ਦੀ ਕਿਰਪਾ ਸਦਕਾ ਸੰਗਤ ਲਈ ਹਰ ਤਰਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਇਸ ਦਰਬਾਰ ਤੇ ਹਰ ਸਾਲ ਭਾਰੀ ਮੇਲਾ ਭਰਦਾ ਹੈ। ਊਨਾ ਦੱਸਿਆ ਕਿ ਹਰ ਸਾਲ ਮੇਲੇ ਵਿੱਚ ਹਜ਼ਾਰਾਂ ਸ਼ਰਧਾਲੂ ਪੀਰ ਬਾਬਾ ਜੀ ਨੂੰ ਸਜਦਾ ਕਰਕੇ ਆਪਣੀਆਂ ਮਨੋਕਾਮਨਾਵਾਂ ਪੁਰੀਆ ਕਰਦੇ ਹਨ ਊਨਾ ਦੱਸਿਆ ਕਿ ਅੱਜ 19 ਵੇ ਭੰਡਾਰੇ ਮੌਕੇ ਫਰੀ ਮੈਡੀਕਲ ਕੈਂਪ ਲਗਾਕੇ ਲੋੜਵੰਦਾ ਦਾ ਡਾਕਟਰਾਂ ਦੀ ਟੀਮ ਵਲੋਂ  ਚੈਕਅੱਪ ਕੀਤਾ ਗਿਆ ।ਮੇਲੇ ਦੌਰਾਨ ਬਾਬਾ ਜੀ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ 

LEAVE A REPLY

Please enter your comment!
Please enter your name here