ਚੋਣਾਂ ਦਾ ਸ਼ਿਕੰਜਾ! ਪਟਿਆਲਾ ਪੁਲਿਸ ਨੇ ਫੜੇ 92,00,000 ਰੁਪਏ

0
66

ਪਟਿਆਲਾ: ਚੋਣਾਂ ਦੇ ਮਾਹੌਲ ਦਰਮਿਆਨ ਪੁਲਿਸ ਨੇ ਕਾਰੋਬਾਰੀ ਦੀ ਕਾਰ ਨੂੰ 92 ਲੱਖ ਨਕਦ ਰੁਪਏ ਸਮੇਤ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਪਟਿਆਲਾ ਪੁਲਿਸ ਦੀ ਇਸ ਕਾਰਵਾਈ ਵਿੱਚ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪਛਾਣ ਜਾਰੀ ਨਹੀਂ ਕੀਤੀ ਗਈ।

ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦਿੱਲੀ ਤੋਂ ਸੰਗਰੂਰ ਵੱਡ ਜਾ ਰਹੀ ਕਾਰ ਨੂੰ ਪਾਤੜਾਂ ਕੋਲ ਪੁਲਿਸ ਨਾਕੇ ‘ਤੇ ਰੋਕਿਆ। ਕਾਰ ਦੀ ਤਲਾਸ਼ੀ ਲੈਣ ‘ਤੇ ਇਸ ਵਿੱਚੋਂ 92 ਲੱਖ ਰੁਪਏ ਤੋਂ ਵੱਧ ਦੀ ਨਕਦੀ ਮਿਲੀ। ਪੁਲਿਸ ਨੇ ਕਾਰ ਚਲਾਉਣ ਵਾਲੇ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਮੁਤਾਬਕ ਨੌਜਵਾਨ ਨੇ ਦੱਸਿਆ ਕਿ ਇਸ ਪੈਸੇ ਬਾਰੇ ਉਸ ਦੇ ਪਿਤਾ ਹੀ ਦੱਸ ਸਕਦੇ ਹਨ, ਉਸ ਨੂੰ ਕੋਈ ਜਾਣਕਾਰੀ ਨਹੀਂ। ਨੌਜਵਾਨ ਦੇ ਪਿਤਾ ਦਾ ਨਟ-ਬੋਲਟ ਦਾ ਕਾਰੋਬਾਰ ਹੈ ਤੇ ਉਹ ਦਿੱਲੀ ਤੋਂ ਸੰਗਰੂਰ ਤਕ ਲਿਆ ਰਿਹਾ ਸੀ। ਪੁਲਿਸ ਨੇ ਮਾਮਲੇ ਦੀ ਸੂਚਨਾ ਆਮਦਨ ਕਰ ਵਿਭਾਗ ਨੂੰ ਵੀ ਦੇ ਦਿੱਤੀ ਹੈ। ਦੋਵੇਂ ਵਿਭਾਗ ਇਸ ਦੀ ਜਾਂਚ ਕਰ ਰਹੇ ਹਨ।

LEAVE A REPLY

Please enter your comment!
Please enter your name here