

ਮਾਨਸਾ, 13 ਮਾਰਚ(ਸਾਰਾ ਯਹਾ,(ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਦੀ ਅਗਵਾਈ ਵਿਚ ਪੋਸ਼ਣ ਪਖਵਾੜਾ ਤਹਿਤ ਐਮ.ਸੀ.ਐਚ ਮਾਨਸਾ ਵਿਖੇ ਇਕ ਐਕਸਟੈਸ਼ਨ ਲੈਕਟਰ ਕਰਵਾਇਆ ਗਿਆ।
ਇਸ ਮੌਕੇ ਬੌਲਦਿਆ ਹਰਬੰਸ ਲਾਲ ਬੀ.ਈ.ਈ. ਨੇ ਕਿਹਾ ਕਿ ਜੀਵਨ ਸ਼ੈਲੀ ਨੂੰ ਬਦਲ ਕੇ ਅਨੇਕਾਂ ਬਿਮਾਰੀਆਂ ਅਤੇ ਗੋਲੀਆਂ ਤੋਂ ਬਚਿਆ ਜਾ ਸਕਦਾ ਹੈ। ਤੰਦਰੁਸਤ ਜੀਵਨ ਸ਼ੈਲੀ ਦਾ ਜੀਵਨ ਤੇ ਮਹੱਤਵ ਰਹਿੰਦਾ ਹੈ।ਅਨਿਯਮਤ ਜੀਵਨ ਸ਼ੈਲੀ ਦੀ ਜਗ੍ਹਾਂ ਤੰਦਰੁਸਤ, ਜੀਵਨ ਸ਼ੈਲੀ ਅਪਣਾਓ। ਛੇਤੀ ਸੋਵੋ ਅਤੇ ਛੇਤੀ ਜਾਗੋ। ਚੰਗੀ ਸਿਹਤ ਲਈ ਛੇਤੀ ਸੌਣ ਅਤੇ ਛੇਤੀ ਜਾਗਣ ਦਾ ਬਹੁਤ ਮਹੱਤਵ ਹੈ।ਸਵੇਰ ਦੀ ਹਵਾ ਨੂੰ ਅਮ੍ਰਿਤ ਵਾਯੂ ਕਿਹਾ ਗਿਆ ਹੈ। ਇਹ ਸੌ ਰੋਗਾਂ ਦੀ ਇਕ ਦਵਾਈ ਹੈ। ਤਨ-ਮਨ ਇਸ ਨਾਲ ਪ੍ਰਫੁਲਿਤ ਰਹਿੰਦਾ ਹੈ ਅਤੇ ਆਲਸ ਸਰੀਰ ਨੂੰ ਰੋਗੀ ਬਣਾਉਦਾ ਹੈ। ਯੋਗ ਪ੍ਰਾਣਾਯਾਮ ਅਤੇ ਕਸਰਤ ਸਰੀਰ ਨੂੰ ਤੰਦਰੁਸਤ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਕਸਰਤ ਦੇ ਰੂਪ ਵਿਚ ਪੈਦਲ ਚੱਲਣਾ, ਦੌੜਣਾ, ਰੱਸੀ ਟੱਪਣਾ, ਸਾਈਕਲ ਚਲਾਉਣਾ, ਤੈਰਨਾ, ਨੱਚਣਾ ਆਦਿ ਕਿਸੇ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਰਾਤ ਦੇ ਭੋਜਨ ਤੋਂ ਬਾਅਦ ਲੰਮਾ ਵਕਫ਼ਾ ਪੈ ਜਾਦਾ ਹੈ ਇਸ ਲਈ ਸਵੇਰੇ ਨਾਸ਼ਤੇ ਦੀ ਭੂਮਿਕਾ ਮਹੱਤਵਪੂਰਨ ਹੈ। ਇਹ ਪੂਰਨ ਪੌਸ਼ਟਿਕ ਹੋਣਾ ਚਾਹੀਦਾ ਹੈ। ਇਹ ਦਿਨ ਦੀ ਕਾਰਜ ਸਮਰੱਥਾ ਅਤੇ ਇਕਾਗਰਤਾ ਨੂੰ ਵਧਾਉਦਾ ਹੈ, ਦਿਮਾਗ ਨੂੰ ਦਰੁਸਤ ਰੱਖਦਾ ਹੈ। ਜਲ ਪਾਨ ਅਰਥਾਤ ਪਾਣੀ ਦਾ ਸੇਵਨ ਕਰਨਾ ਵੀ ਅਤਿ ਲਾਜ਼ਮੀ ਹੈ। ਸਾਨੂੰ ਪਿਆਸ ਲੱਗਣ ਦੀ ਉਡੀਕ ਨਾ ਕਰਕੇ ਨਿਯਮਤ ਪਾਣੀ ਪੀਦੇਂ ਰਹਿਣਾ ਚਾਹੀਦਾ ਹੈ। ਤਣਾਅ ਅਤੇ ਉਦਾਸੀ ਤੋਂ ਬਚਣਾ ਚਾਹੀਦਾ ਹੈ। ਹਾਸਾ ਵੀ ਇਕ ਦਵਾਈ ਦੀ ਤਰਾ ਕੰਮ ਕਰਦਾ ਹੈ। ਇਸ ਲਈ ਜਦੋਂ ਵੀ ਮੌਕਾ ਮਿਲੇ ਜੀਅ ਭਰ ਕੇ ਹੱਸਣਾ ਚਾਹੀਦਾ ਹੈ। ਹਾਸੇ ਨਾਲ ਸਿਹਤ ਅਤੇ ਕਾਰਜ ਸਮਰੱਥਾ ਤੇ ਸਾਕਾਰਾਤਮਿਕ ਅਸਰ ਪੈਦਾ ਹੈ। ਸੰਜਮਿਤ ਆਹਾਰ- ਆਹਾਰ ਪੌਸ਼ਟਿਕ, ਪਚਣਯੋਗ , ਹਲਕਾ ਅਤੇ ਸਾਦਾ ਹੋਵੇ। ਭੋਜਨ ਨੂੰ ਆਰਾਮ ਨਾਲ ਚਬਾ-ਚਬਾ ਕੇ ਖਾਓ। ਆਹਾਰ ਵਿਚ ਫਲ, ਸਬਜੀ, ਸਲਾਦ, ਸੂਪ, ਰਾਇਤਾ, ਦਹੀ, ਨੂੰ ਸ਼ਾਮਿਲ ਕਰੋ। ਚਾਹ, ਕੌਫੀ, ਆਦਿ ਤੋ ਬਚੋ। ਭੋਜਨ ਵਿਚ ਤੇਲ, ਨਮਕ ਸ਼ੱਕਰ, ਮੈਦਾ ਘਿਓ ਘੱਟ ਕਰ ਦਿਓ। ਰਾਤ ਨੂੰ ਹਲਕਾ ਭੋਜਨ ਕਰੋ। ਸੌਣ ਤੋ ਪਹਿਲਾ ਹੱਥ, ਪੈਰ, ਮੂੰਹ ਧੋ ਲਓ। ਹਲਕਾ ਗਰਮ ਦੁੱਧ ਪੀਓ। ਨੀਂਦ ਭਰਪੂਰ ਲਓ। ਛੇਤੀ ਸੌਵੋ, ਛੇਤੀ ਜਾਗੋ, ਅਜਿਹੀ ਕੋਸ਼ਿਸ਼ ਕਰੋ। ਨੀਂਦ ਨਾਲ ਬੀਮਾਰੀ ਦੂਰ ਹੁੰਦੀ ਹੈ। ਵਿਅਕਤੀ ਨਿਰੋਗ ਰਹਿੰਦਾ ਹੈ। ਸਰੀਰ ਦੀ ਟੁੱਟ ਭੱਜ ਦੀ ਮੁਰੰਮਤ ਹੁੰਦੀ ਹੈ। ਦਿਲ, ਦਿਮਾਗ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਮੌਕੇ ਏ.ਐਨ.ਐਮ. ਹਰਪਾਲ ਕੌਰ, ਰਮਨਦੀਪ ਕੌਰ, ਰੇਖਾ ਰਾਣੀ, ਕ੍ਰਿਸ਼ਨਾ ਅਰੋੜਾ ਹਾਜਰ ਸਨ।
EDITED BY : SARA YAHA | | Last Updated : 7:35 pm 13 ਮਾਰਚ 2019






















