ਪੰਜਾਬ ਵਿੱਚ ਇਸ ਦਿਨ ਪੈਣਗੀਆਂ ਲੋਕ ਸਭਾ ਚੋਣਾਂ ਲਈ ਵੋਟਾਂ, ਖਿੱਚ ਲਓ ਤਿਆਰੀ

0
110

ਨਵੀਂ ਦਿੱਲੀ: ਕੇਂਦਰੀ ਚੋਣ ਕਮਿਸ਼ਨ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਕੁੱਲ ਸੱਤ ਗੇੜਾਂ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਅਤੇ ਪਹਿਲੇ ਗੇੜ ਦੀਆਂ ਵੋਟਾਂ 11 ਅਪ੍ਰੈਲ ਨੂੰ ਹੋਣਗੀਆਂ। ਪੰਜਾਬ ਵਿੱਚ 19 ਮਈ ਨੂੰ ਵੋਟਿੰਗ ਹੋਵੇਗੀ। 23 ਮਈ 2019 ਨੂੰ ਨਤੀਜਿਆਂ ਦਾ ਐਲਾਨ ਹੋਵੇਗਾ।

ਪੰਜਾਬ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਵੀ ਲੋਕ ਸਭਾ ਲਈ ਵੋਟਿੰਗ ਹੋਵੇਗੀ। ਹਰਿਆਣਾ ਵਿੱਚ 12 ਮਈ ਨੂੰ ਵੋਟਿੰਗ ਹੋਵੇਗੀ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਇੱਕੋ ਗੇੜ ‘ਚ ਵੋਟਿੰਗ ਕਰਵਾਈ ਜਾਵੇਗੀ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੱਜ ਤੋਂ ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ 25 ਮਾਰਚ 2019 ਉਮੀਦਵਾਰਾਂ ਲਈ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੋਵੇਗਾ।

11 ਅਪਰੈਲ ਨੂੰ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਸ਼ੁਰੂਆਤ ਹੋਵੇਗੀ। ਦੂਜੇ ਗੇੜ ਲਈ ਚੋਣਾਂ 18 ਅਪਰੈਲ ਨੂੰ ਪੈਣਗੀਆਂ, ਤੀਜੇ ਗੇੜ ਲਈ 23 ਅਪਰੈਲ ਨੂੰ ਵੋਟਿੰਗ ਹੋਵੇਗੀ। ਚੌਥੇ ਗੇੜ ਦੀ ਵੋਟਿੰਗ 29 ਅਪਰੈਲ ਨੂੰ ਹੋਵੇਗੀ, ਪੰਜਵੇਂ ਗੇੜ ਦੀ ਚੋਣਾਂ ਛੇ ਮਈ ਨੂੰ ਹੋਣਗੀਆਂ। ਛੇਵੇਂ ਗੇੜ ਲਈ ਵੋਟਿੰਗ ਦਾ ਦਿਨ 12 ਮਈ ਅਤੇ ਸੱਤਵੇਂ ਗੇੜ ਲਈ ਚੋਣਾਂ 19 ਮਈ ਨੂੰ ਪੈਣਗੀਆਂ।


EDITED BY : SARA YAHA | | Last Updated : 6:55 pm 10 ਮਾਰਚ 2019

LEAVE A REPLY

Please enter your comment!
Please enter your name here