ਕਚਿਹਰੀ ਰੋਡ ਵਿਖੇ ਖੁਲ੍ਹੇ ਨਵੇਂ ਜਨ ਔਸ਼ਧੀ ਸੈਂਟਰ ਦਾ ਸਹਾਇਕ ਕਮਿਸ਼ਨਰ (ਜ) ਨੇ ਕੀਤਾ ਉਦਘਾਟਨ

0
64

ਮਾਨਸਾ, 07 ਮਾਰਚ (ਸਾਰਾ ਯਹਾ,(ਹੀਰਾ ਮਿੱਤਲ)  : ਅੱਜ ਭਾਰਤੀ ਜਨ ਔਸ਼ਧੀ ਦਿਵਸ ਮੌਕੇ ਮਾਨਸਾ ਦੇ ਕਚਿਹਰੀ ਰੋਡ ਨੇੜੇ ਬੱਸ ਸਟੈਂਡ ਵਿਖੇ ਜਨ ਔਸ਼ਧੀ ਸੈਂਟਰ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਵੀ ਮੌਜੂਦ ਸਨ।
ਜਨ ਔਸ਼ਧੀ ਸੈਂਟਰ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਸਹਾਇਕ ਕਮਿਸ਼ਨਰ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਨਾਲ ਗਰੀਬ ਮਰੀਜ਼ਾਂ ਨੂੰ ਬਹੁਤ ਹੀ ਸਸਤੇ ਰੇਟਾਂ ‘ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਦਵਾਈਆਂ ਨਾ ਖਰੀਦ ਸਕਣ ਕਾਰਨ ਕੋਈ ਅਣ-ਸੁਖਾਵੀਂ ਘਟਨਾ ਨਹੀਂ ਵਾਪਰ ਸਕੇਗੀ। ਉਨ੍ਹਾਂ ਕਿਹਾ ਕਿ ਇਹ ਦਵਾਈਆਂ ਆਮ ਰੇਟਾਂ ਨਾਲੋਂ 50 ਤੋਂ ਲੈ ਕੇ 90 ਫੀਸਦੀ ਘੱਟ ਰੇਟਾਂ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਨਾਲ ਗਰੀਬ ਵਿਅਕਤੀ ਵੀ ਸੁਖਾਲੇ ਤਰੀਕੇ ਨਾਲ ਆਪਣਾ ਇਲਾਜ ਕਰਵਾ ਪਾਉਣਗੇ।
ਇਸ ਮੌਕੇ ਬੋਲਦਿਆਂ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਕਿਹਾ ਕਿ ਸਰਕਾਰ ਵੱਲੋਂ ਭਾਰਤੀਯ ਜਨ ਔਸ਼ਧੀ ਪਰਿਯੋਜਨਾ ਤਹਿਤ ਸਾਰਿਆਂ ਲਈ ਕਿਫ਼ਾਇਤੀ ਕੀਮਤਾਂ ‘ਤੇ ਮਿਆਰੀ ਦਵਾਈਆਂ ਉਪਲੱਬਧ ਕਰਾਉਣ ਲਈ ਮੈਡੀਕਲ ਸਟੋਰਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਕੈਂਸਰ, ਪੇਟ ਦੇ ਰੋਗ, ਵਿਟਾਮਿਨ, ਐਂਟੀਬਾਇਓਟਿਕਸ ਆਦਿ ਲਈ 600 ਤੋਂ ਵੱਧ ਦਵਾਈਆਂ ਵੀ ਇਨ੍ਹਾਂ ਕੇਂਦਰਾਂ ‘ਤੇ ਆਸਾਨੀ ਨਾਲ ਉਪਲੱਬਧ ਹਨ।
ਇਸ ਮੌਕੇ ਡਰੱਗ ਇੰਸਪੈਕਟਰ ਸ਼੍ਰੀ ਗੁਣਦੀਪ ਕੁਮਾਰ ਬਾਂਸਲ, ਸੰਚਾਲਕ ਸ਼੍ਰੀ ਹਰਪ੍ਰੀਤ ਸਿੰਘ, ਸ਼੍ਰੀ ਜਗਦੀਪ ਸਿੰਘ, ਸ਼੍ਰੀ ਬਲਜਿੰਦਰ ਸਿੰਘ, ਸ਼੍ਰੀ ਕੁਲਦੀਪ ਕੌਰ, ਸ਼੍ਰੀ ਬਲਵੰਤ ਬੱਟੂ, ਸ਼੍ਰੀ ਬੂਟਾ ਸਿੰਘ, ਸ਼੍ਰੀ ਗਰਮੀਤ ਸਿੰਘ ਕਾਕਾ, ਸ਼੍ਰੀ ਸਿਕੰਦਰ ਸਿੰਘ ਜਟਾਣਾ, ਸ਼੍ਰੀ ਨਜੀਰ ਖਾਨ, ਸ਼੍ਰੀ ਜਗਮੇਲ ਸਿੰਘ, ਸ਼੍ਰੀ ਸਿੰਬਨਦੀਪ ਸਿੰਘ ਮੌਜੂਦ ਸਨ।


EDITED BY : SARA YAHA | | Last Updated : 7:43 pm 7 ਮਾਰਚ 2019

LEAVE A REPLY

Please enter your comment!
Please enter your name here