
ਝੁਨੀਰ 6 ਮਾਰਚ ( ਬੀ.ਪੀ.ਅੈਸ.): ਨਵੇਂ ਸਿਰੇ ਤੋਂ ਬਣੀ ਮਾਨਸਾ ਸਰਦੂਲਗੜ੍ਹ ਮੇਨ ਸੜਕ ਇੱਕ ਸਾਲ ਤੋਂ ਪਹਿਲਾਂ ਹੀ ਟੁੱਟਣ ਲੱਗੀ। ਜ਼ਿਕਰਯੋਗ ਹੈ ਕਿ ਮਾਨਸਾ ਸਰਦੂਲਗੜ੍ਹ ਮੁੱਖ ਸੜਕ ਜੋ ਅੱਠ ਮਹੀਨੇ ਪਹਿਲਾਂ ਬਣ ਕੇ ਤਿਆਰ ਹੋਈ ਸੀ ਇਹ ਸੜਕ ਝੁਨੀਰ ਦੇ ਨਜ਼ਦੀਕ ਬੁਰੀ ਤਰ੍ਹਾਂ ਟੁੱਟ ਕੇ ਸੜਕ ਦੇ ਵਿਚਕਾਰ ਖੱਡੇ ਬਣ ਚੁੱਕੇ ਹਨ ਜੋ ਹਰ ਆਉਣ ਜਾਣ ਵਾਲੇ ਛੋਟੀਆਂ ਤੇ ਵੱਡੀਆਂ ਗੱਡੀਆਂ ਲਈ ਖਤਰਾ ਪੈਦਾ ਕਰ ਰਹੇ ਹਨ ਇੱਥੋਂ ਚੱਲਣ ਵਾਲੇ ਇੱਕ ਨਿੱਜੀ ਬੱਸ ਦੇ ਡਰਾਈਵਰ ਨੇ ਅਮਰੀਕ ਸਿੰਘ ਨੇ ਦੱਸਿਆ ਕਿ ਨਵੀਂ ਬਣੀ ਸੜਕ ਕੁਝ ਮਹੀਨਿਆਂ ਬਾਅਦ ਹੀ ਟੁੱਟਣ ਕਰਕੇ ਜਿੱਥੇ ਮਸ਼ੀਨਰੀ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਬੱਸਾਂ ਦੇ ਖਿੱਚਵੇਂ ਟਾਈਮਾਂ ਤੇ ਪਹੁੰਚਣ ਲਈ ਬੱਸ ਚਾਲਕਾ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਥੋਂ ਰੋਜ਼ਾਨਾ ਲੰਘਣ ਵਾਲੇ ਚਮਕੌਰ ਸਿੰਘ, ਬਲਕਰਨ ਸਿੰਘ ਅਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਨੇ ਸੜਕ ਦੇ ਵਿਚਕਾਰ ਅੱਧਾ ਕਿਲੋਮੀਟਰ ਦੇ ਏਰੀਏ ਵਿੱਚ ਸੜਕ ਵਿਚ ਬਣੇ ਖੱਡਿਆਂ ਤੋਂ ਆਉਣ ਜਾਣ ਵਾਲੇ ਵਾਹਨਾਂ ਦੇ ਭਾਰੀ ਨੁਕਸਾਨ ਹੋਣ ਤੋਂ ਇਲਾਵਾ ਕਿਸੇ ਵੱਡੇ ਖਤਰੇ ਦਾ ਵੀ ਡਰ ਬਣਿਆ ਰਹਿੰਦਾ ਹੈ ਜ਼ਿਕਰਯੋਗ ਹੈ ਕਿ ਜਦੋਂ ਸਰਕਾਰਾਂ ਦੁਆਰਾ ਅਜਿਹੇ ਪ੍ਰਾਜੈਕਟਾਂ ਲਈ ਪੂਰੇ ਫੰਡ ਜਾਰੀ ਕੀਤੇ ਜਾਂਦੇ ਹਨ ਤਾਂ ਅਜਿਹੇ ਕਾਰਜ ਜਿਨ੍ਹਾਂ ਦੀ ਵੈਲਡਿਟੀ ਕਰੀਬ ਪੰਜ ਸਾਲ ਦੇ ਆਸ ਪਾਸ ਹੋਣੀ ਚਾਹੀਦੀ ਹੈ ਉਹ ਕੁਝ ਮਹੀਨੇ ਵਿਚ ਹੀ ਟੁੱਟ ਕੇ ਤਹਿਸ ਨਹਿਸ ਹੋ ਜਾਂਦੇ ਨੇ ਤਾਂ ਅਜਿਹੇ ਕੰਮਾਂ ਦੇ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਇਨ੍ਹਾਂ ਗੱਲਾਂ ਤੇ ਧਿਆਨ ਦੇਣਾ ਬਣਦਾ ਹੈ ਇਸ ਸਬੰਧੀ ਜਦੋਂ ਸਬੰਧਿਤ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਨੂੰ ਜਲਦ ਹੀ ਠੀਕ ਕਰਵਾ ਲਿਆ ਜਾਵੇਗਾ ਪਰ ਇੱਥੇ ਇਹ ਕਹਿਣਾ ਵਾਜਬ ਹੋਵੇਗਾ ਕਿ ਅਜਿਹੇ ਪ੍ਰਾਜੈਕਟ ਪੂਰੇ ਜਾਂ ਪਾਸ ਹੀ ਕਿਉਂ ਕੀਤੇ ਜਾਂਦੇ ਹਨ ਜਦੋਂ ਕਿ ਇਨ੍ਹਾਂ ਦਾ ਕੰਮ ਤਸੱਲੀ ਬਖ਼ਸ਼ ਨਹੀਂ ਹੁੰਦਾ ਇਨ੍ਹਾਂ ਦੀ ਕਿਉਂ ਮੁੜ ਦੁਆਰਾ ਜਾਂਚ ਨਹੀਂ ਕੀਤੀ ਜਾਂਦੀ ਇਹ ਸਾਰੇ ਸਵਾਲਾਂ ਦੇ ਜਵਾਬ ਮਿਲਣੇ ਚਾਹੀਦੇ ਹਨ ਇਹ ਸੜਕ ਵਾਲੇ ਮਸਲੇ ਨੂੰ ਲੈ ਕੇ ਆਉਣ ਜਾਣ ਵਾਲੇ ਨਿੱਤ ਦੇ ਰਾਹਗੀਰਾਂ ਚ ਵਿੱਚ ਭਾਰੀ ਰੋਸ ਹੈ ਅਤੇ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਜਾਂਦੀ ਹੈ ਕਿ ਇਸ ਪ੍ਰਾਜੈਕਟ ਦੀ ਜਲਦੀ ਜਾਂਚ ਕੀਤੀ ਜਾਵੇ ਅਤੇ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ ਇਸ ਦੇ ਨਾਲ ਹੀ ਕੰਮ ਨੂੰ ਸਹੀ ਢੰਗ ਨਾਲ ਨਾ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਉੱਪਰ ਬਣਦੀ ਕਾਰਵਾਈ ਵੀ ਕੀਤੀ ਜਾਣੀ ਬਣਦੀ ਹੈ। ਇਸ ਸਬੰਧੀ ਪੀ ਡਬਲਯੂ ਡੀ ਬੀ ਐਂਡ ਆਰ ਦੇ ਐਕਸੀਅਨ ਮੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਬੰਧਿਤ ਠੇਕੇਦਾਰ ਨੇ ਚਾਰ ਸਾਲ ਲਗਾਤਾਰ ਇਸ ਦੀ ਰੱਖ ਰਖਾਵ ਅਤੇ ਮੁਰੰਮਤ ਦਾ ਕੰਮ ਕਰਨਾ ਹੈ ਪਹਿਲਾ ਠੰਡ ਹੋਣ ਕਾਰਨ ਇਸ ਦੀ ਮੁਰੰਮਤ ਨਹੀਂ ਹੋ ਸਕੀ ਜਲਦੀ ਹੀ ਠੇਕੇਦਾਰ ਨੂੰ ਕਹਿ ਕੇ ਇਸ ਟੁੱਟੀ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ।
EDITED BY : SARA YAHA | | Last Updated : 8:27 pm 6 ਮਾਰਚ 2019























