ਭਾਰਤ ਆਉਣ ਬਾਅਦ ਵਿੰਗ ਕਮਾਂਡਰ ਅਭਿਨੰਦਨ ਦਾ ਪਹਿਲਾ ਬਿਆਨ, ਪਾਕਿਸਤਾਨੀ ਫੌਜ ਬਾਰੇ ਵੱਡਾ ਖ਼ੁਲਾਸਾ

0
227

ਚੰਡੀਗੜ੍ਹ: ਦੋ ਦਿਨ ਪਾਕਿਸਤਾਨ ਵਿੱਚ ਬਿਤਾਉਣ ਬਾਅਦ ਵਿੰਗ ਕਮਾਂਡਰ ਅਭਿਨੰਦਨ ਕੱਲ੍ਹ ਭਾਰਤ ਵਾਪਸ ਪਰਤ ਆਏ ਹਨ। ਇਸ ਪਿੱਛੋਂ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਨੇ ਉਨ੍ਹਾਂ ਨੂੰ ਸਰੀਰਕ ਨਹੀਂ, ਬਲਕਿ ਮਾਨਸਿਕ ਕਸ਼ਟ ਦਿੱਤੇ। ਇਸ ਦੇ ਇਲਾਵਾ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਵਿੱਚ ਅਭਿਨੰਦਨ ਨੂੰ ਇਕੱਲੇ ਸੈਲ ਵਿੱਚ ਰੱਖਿਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਟੀਵੀ, ਫੋਨ ਜਾਂ ਅਖ਼ਬਾਰ ਦੀ ਸਹੂਲਤ ਵੀ ਨਹੀਂ ਦਿੱਤੀ ਗਈ ਸੀ।

ਇਸ ਦੇ ਤਹਿਤ ਪਾਕਿਸਾਤਨ ਨੇ ਜੇਨੇਵਾ ਕਨਵੈਂਸ਼ਨ ਦੀ ਉਲੰਘਣਾ ਕੀਤੀ। ਅਭਿਨੰਦਨ ਨੂੰ ਇੱਕਦਮ ਵੱਖਰੀ ਥਾਂ ਅਤੇ ਇਕੱਲਿਆਂ ਰੱਖਿਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਰਿਹਾਅ ਕਰਨ ਦੀ ਜਾਣਕਾਰੀ ਦਿੱਤੀ ਗਈ ਸੀ। ਦੱਸ ਦੇਈਏ ਕਿ ਅੱਜ ਵਿੰਗ ਕਮਾਂਡਰ ਅਭਿਨੰਦਨ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨਾਲ ਮੁਲਾਕਾਤ ਹੋਈ।

LEAVE A REPLY

Please enter your comment!
Please enter your name here