

ਚੰਡੀਗੜ•,(ਸਾਰਾ ਯਹਾ,(ਬਲਜੀਤ ਸ਼ਰਮਾ) 2 ਮਾਰਚ: ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸਥਾਨਕ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਖੇ ਜਲੋਦਰ (ਅਸਾਈਟਸ) ਤੇ ਅਧਾਰਿਤ ਦੂਜੀ ਕੌਮਾਂਤਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੀ.ਜੀ.ਆਈ. ਨਾ ਸਿਰਫ ਪੰਜਾਬ ਸਗੋਂ ਗੁਆਂਢੀ ਸੂਬਿਆਂ ਲਈ ਵੀ ਵਰਦਾਨ ਸਾਬਤ ਹੋਇਆ ਹੈ।
ਪੀ.ਜੀ.ਆਈ. ਦੇ ਹੈਪਟੋਲਜੀ ਵਿਭਾਗ ਵੱਲੋਂ ਕਰਵਾਈ ਇਸ ਕਾਨਫਰੰਸ ਦੀ ਸ਼ੁਰੂਆਤ ਮੌਕੇ ਰਾਣਾ ਕੇ.ਪੀ. ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸਦਕਾ ਉÎੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲਾ ਇਹ ਹਸਪਤਾਲ ਇੱਥੇ ਸਥਾਪਤ ਕੀਤਾ ਗਿਆ ਸੀ ਜਿਸਦਾ ਲਾਭ ਪੰਜਾਬ ਦੇ ਨਾਲ-ਨਾਲ ਨੇੜਲੇ ਸੂਬਿਆਂ ਨੂੰ ਵੀ ਹੋ ਰਿਹਾ ਹੈ। ਉਨ•ਾਂ ਆਸ ਪ੍ਰਗਟਾਈ ਕਿ ਕਾਨਫਰੰਸ ਜਿਗਰ ਨਾਲ ਸਬੰਧਤ ਗੁੰਝਲਦਾਰ ਬਿਮਾਰੀਆਂ ਦੇ ਨਵੇਂ ਤੇ ਸੁਖਾਲੇ ਇਲਾਜ ਲੱਭਣ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਜਿਗਰ ਦੀਆਂ ਬਿਮਾਰੀਆਂ ਅੱਜ-ਕੱਲ• ਆਮ ਹੁੰਦੀਆਂ ਜਾ ਰਹੀਆਂ ਹਨ ਅਤੇ ਲਿਵਰ ਸਾਇਰੋਸਿਸ ਚਿੰਤਾ ਦੇ ਇੱਕ ਵੱਡੇ ਕਾਰਨ ਵਜੋਂ ਉੱਭÎਰਿਆ ਹੈ। ਸਾਇਰੋਸਿਸ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਵੱਧ ਅਤੇ ਲੰਮਾ ਸਮਾਂ ਵਰਤੋਂ ਕਰਨ ਪਿੱਛੋਂ, ਹੈਪਾਟਾਈਟਸ-ਬੀ ਅਤੇ ਹੈਪਾਟਾਈਟਸ-ਸੀ ਦੀ ਆਖ਼ਰੀ ਸਥਿਤੀ ਹੁੰਦੀ ਹੈ।
ਸ੍ਰੀ ਕੇਪੀ ਨੇ ਕਿਹਾ ਇਹ ਦੇਖਣ ਵਿੱਚ ਆਇਆ ਹੈ ਕਿ ਇਨ•ਾਂ ਦਿਨਾਂ ਵਿੱਚ ਪੀ.ਜੀ.ਆਈ.ਐਮ.ਈ.ਆਰ ਵਿਖੇ ਕੰਮ ਦਾ ਬੋਝ ਬਹੁਤ ਵੱਧ ਹੈ ਅਤੇ ਅਦਾਰੇ ਦੇ ਡਾਕਟਰ ਆਪਣੇ ਨਿਰਧਾਰਤ ਸਮੇਂ ਤੋਂ ਜ਼ਿਆਦਾ ਕੰਮ ਕਰ ਰਹੇ ਹਨ। ਉਹ 24 ਘੰਟੇ ਮਰੀਜ਼ਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ•ਾਂ ਕਿਹਾ ਕਿ ਕੰਮ ਦੇ ਇਸ ਵਾਧੂ ਬੋਝ ਨੂੰ ਘਟਾਉਣ ਲਈ ਇਹ ਸਮੇਂ ਦੀ ਮੰਗ ਹੈ ਕਿ ਨੇੜਲੇ ਖੇਤਰਾਂ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪੀ.ਜੀ.ਆਈ. ਦੇ ਡਾਕਟਰ ਗੰਭੀਰ ਬਿਮਾਰੀਆਂ ਨਾਲ ਨਜਿੱਠਣ ਲਈ ਜ਼ਿਆਦਾ ਸਮਾਂ ਜੁਟਾ ਸਕਣ।
ਉਨ•ਾਂ ਅੱਗੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦੇ ਇਸ ਖਿੱਤੇ ਨੂੰ ਅਤਿ ਆਧੁਨਿਕ ਟਾਟਾ ਕੈਂਸਰ ਸੈਂਟਰ ਦੇ ਕੇ ਬੜੀ ਹੀ ਦਿਆਲਤਾ ਦਾ ਕੰਮ ਕੀਤਾ ਹੈ। ਇਹ ਆਧੁਨਿਕ ਸੈਂਟਰ ਬਹੁਤ ਜਲਦ ਕਾਰਜਸ਼ੀਲ ਹੋ ਜਾਵੇਗਾ ਅਤੇ ਜਿਸ ਨਾਲ ਪੀਜੀਆਈਐਮਈਆਰ ਦੇ ਕੈਂਸਰ ਵਿਭਾਗ ‘ਤੇ ਪੈ ਰਿਹਾ ਵਾਧੂ ਬੋਝ ਘਟੇਗਾ।
ਸਾਰੰਗਪੁਰ ਵਿਖੇ ਸਥਾਪਤ ਹੋਣ ਵਾਲੇ ਪੀ.ਜੀ.ਆਈ. ਦੇ ਓਪੀਡੀ ਸੈਂਟਰ ਦੀ ਗੱਲ ਕਰਦਿਆਂ ਉਨ•ਾਂ ਕਿਹਾ ਕਿ ਇਸਦੀ ਸ਼ੁਰੂਆਤ ਨਾਲ ਸੂਬੇ ਦੇ ਲੋਕਾਂ ਨੂੰ ਭਾਰੀ ਫਾਇਦਾ ਹੋਵੇਗਾ। ਉਨ•ਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਨਾਲ ਹੋਈਆਂ ਮੀਟਿੰਗਾਂ ਦੌਰਾਨ ਉਨ•ਾਂ ਹਮੇਸ਼ਾ ਹੀ ਪੀ.ਜੀ.ਆਈ. ਨੂੰ ਸਸਤੇ ਭਾਅ ਵਿੱਚ ਜ਼ਮੀਨ ਮੁਹੱਈਆ ਕਰਵਾਉਣ ਦੀ ਮੰਗ ਰੱਖੀ ਹੈ। ਕਾਨਫਰੰਸ ਦੇ ਸਕੱਤਰ ਪ੍ਰੋ.ਵਿਰੇਂਦਰ ਸਿੰਘ ਦੀ ਪਿੱਠ ਥਾਪੜਦਿਆਂ ਸ੍ਰੀ ਕੇ.ਪੀ ਨੇ ਕਿਹਾ ਕਿ ਪ੍ਰੋ ਵਿਰੇਂਦਰ ਸਿੰਘ ਨੇ ਪਹਿਲੀ ਵਾਰ ਪੰਜਾਬ ਦੀਆਂ ਜੇਲ•ਾਂ ਵਿੱਚ ਬੰਦ ਕੈਦੀਆਂ ਨੂੰ ਵਿਆਪਕ ਸਰਵੇਖਣਾਂ ਰਾਹੀਂ ਹੈਪਾਟਾਈਟਸ ਅਤੇ ਸਾਇਰੋਸਿਸ ਦੇ ਫੈਲਣ ਸਬੰਧੀ ਜਾਗਰੂਕਤਾ ਪ੍ਰਦਾਨ ਕਰਵਾਈ ਹੈ। ਉਨ•ਾਂ ਨੇ ਬਹੁਤ ਸਾਰੇ ਪੀਸੀਐਮ ਡਾਕਟਰਾਂ ਨੂੰ ਸੂਬੇ ਭਰ ਦੇ ਕੈਦੀਆਂ ਅਤੇ ਮਰੀਜ਼ਾਂ ਦੇ ਇਲਾਜ ਸਬੰਧੀ ਵੀ ਸਿੱਖਿਅਤ ਕੀਤਾ ਹੈ। ਉਨ•ਾਂ ਨੇ ਸਾਇਰੋਸਿਸ ਦੇ ਮਰੀਜਾਂ ਦੇ ਸਖ਼ਤ ਇਲਾਜ ਅਤੇ ਵਿਆਪਕ ਸਰਵੇਖਣ ਹਿੱਤ ਹਰ ਕਿਸਮ ਦੀ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਭਰੋਸਾ ਦਿੱਤਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਨਫਰੰਸ ਦੇ ਸਹਿ-ਆਯੋਜਨ ਸਕੱਤਰ ਡਾ. ਨਿਪੁਮ ਵਰਮਾ, ਪੀ.ਜੀ.ਆਈ.ਐਮ.ਈ.ਆਰ. ਦੇ ਡੀਨ ਡਾ. ਅਰਵਿੰਦ ਰਾਜਵੰਸ਼ੀ, ਅਸਾਈਟਸ ਦੇ ਅੰਤਰਰਾਸ਼ਟਰੀ ਕਲੱਬ ਦੇ ਮੈਂਬਰ ਸ੍ਰੀ ਪੇਰੇ ਗਿਨੀਸ ਅਤੇ ਸਪੀਕਰ ਦੇ ਸਕੱਤਰ ਸ੍ਰੀ ਰਾਮ ਲੋਕ ਸ਼ਾਮਲ ਸਨ।
EDITED BY : SARA YAHA | | Last Updated : 7:58 pm 2 ਮਾਰਚ 2019























