ਅਕਾਲੀ ਤੇ ਕਾਂਗਰਸੀ ਪੰਜਾਬ ਦੇ ਪਾਣੀਆਂ ਦੀ ਰੱਖਵਾਲੀ ਨਹੀਂ ਕਰ ਸਕੇ-ਖਹਿਰਾ

0
20
ਸਰਦੂਲਗੜ੍ਹ (ਬਲਜੀਤ ਪਾਲ) 2 ਮਾਰਚ: ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਸਰਦੂਲਗੜ੍ਹ ਦੇ ਪਿੰਡ ਰਾਏਪੁਰ ਵਿਖੇ ਬੋਲਦਿਆਂ ਕਿਹਾ ਕਿ ਅੱਜ ਜੋ ਹਲਾਤ ਸੂਬੇ ਦੇ ਹੋਏ ਹਨ ਇਸ ਲਈ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਜਿੰਮੇਵਾਰ ਹਨ। ਇਸ ਤੋਂ ਪਹਿਲਾਂ  ਖਹਿਰਾ ਸਰਦੂਲਗੜ੍ਹ ਹਲਕੇ ਦੇ ਪਿੰਡ ਆਦਮਕੇ ਦੇ ਪਿਛਲੇ ਦਿਨੀਂ ਖੁਦਕਸੀ ਕਰਨ ਵਾਲੇ ਤਰਸੇਮ ਸਿੰਘ ਦੇ ਘਰ ਵੀ ਦੁੱਖ ਸਾਂਝਾ ਕਰਨ ਲਈ ਪਹੁੰਚੇ।  ਪਿੰਡ ਰਾਏਪੁਰ ਵਿਖੇ ਪਾਰਟੀ ਵਰਕਰਾਂ ਤੇ ਆਮ ਲੋਕਾਂ ਦੇ ਇਕੱਠ ਨੂੰ ਸਬੋਧਨ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਸੂਬੇ ਦੇ ਅਸਲੀ ਮੁੱਦਿਆਂ ਤੋਂ ਭੜਕ ਚੁੱਕੀਆਂ ਹਨ ਤੇ ਸੂਬੇ ਦੇ ਭਖਦੇ ਮਸਲੇ ਵਿਸਾਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਤਾਂ ਪਹਿਲਾਂ ਤੋ ਹੀ ਪੰਜਾਬ ਵਿਰੋਧੀ ਹਨ ਜਿੰਨ੍ਹਾਂ ਪੰਜਾਬ ਦਾ ਪਾਣੀ ਖੋਇਆ, ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋ ਅੱਡ ਕੀਤੇ ਤੇ ਚੰਡੀਗੜ੍ਹ ਅੱਲਗ ਕਰਕੇ ਇੱਕ ਲੰਗੜਾ ਪੰਜਾਬ ਬਣਾ ਦਿੱਤਾ। ਇੰਨ੍ਹਾਂ ਦੀਆਂ ਗਲਤ ਤੇ ਪੰਜਾਬ ਵਿਰੋਧੀ ਨੀਤੀਆਂ ਤੇ ਵਿਤਕਰੇ ਕਰਕੇ ਫਸਲਾਂ ਦੇ ਭਾਅ ਸਹੀ ਨਹੀ ਮਿਲ ਰਹੇ ਜਿਸ ਕਰਕੇ ਅੱਜ ਸੂਬੇ ਦਾ ਕਿਸਾਨ ਤੇ ਕਿਸਾਨ ਮਜਦੂਰ ਆਰਥਿਕ ਤੰਗੀ ਨਾਲ ਜੂਝਦਾ ਹੋਇਆਂ ਖੁਦਕਸੀਆਂ ਕਰ ਰਿਹਾ ਹੈ।  ਇੰਨ੍ਹਾਂ ਹੀ ਪਾਰਟੀਆਂ ਨੇ ਸਿੱਖਾਂ ਦੇ ਧਾਰਮਿਕ ਸਥਾਨ  ਸ੍ਰੀ ਦਰਬਾਰ ਹਰਮਿੰਦਰ ਸਾਹਿਬ ਤੇ ਹਮਲਾ ਕਰਵਾਇਆ। ਇਹ ਪਾਰਟੀਆਂ ਕਦੇ ਵੀ ਪੰਜਾਬ ਪੱਖੀ ਨਹੀਂ ਹੋ ਸਕਦੀਆਂ।
ਉਨ੍ਹਾਂ ਕਿਹਾ ਕਿ ਸਾਡੀ ਮਾਂ ਪਾਰਟੀ ਸ੍ਰੋਮਣੀ ਅਕਾਲੀ ਦਲ ਸੀ ਜਿਸ ਦਾ ਮਹਾਨ ਇਤਿਹਾਸ ਹੈ ਜਿਸ ਦੇ ਆਗੂ ਬੇਦਾਗ ਸਨ ਜੋ ਕੌਮ ਅਤੇ ਸੂਬੇ ਦੀ ਭਲਾਈ ਨੂੰ ਪਹਿਹਲ ਦਿੰਦੇ ਸਨ ਪਰ ਜਦੋ ਦਾ ਅਕਾਲੀ ਦਲ ਦੀ ਵਾਂਗਡੋਰ ਬਾਦਲ ਪਰਿਵਾਰ ਦੇ ਹੱਥ ਆਈ ਹੈ ਤਾਂ  ਇੰਨ੍ਹਾਂ ਪਾਰਟੀ ਅਤੇ ਸੂਬੇ ਨੂੰ ਖਤਮ ਕਰ ਦਿੱਤਾ ਹੈ। ਅਕਾਲੀ ਦਲ ਦੇ ਲਿਫਾਫੇ ਚੋ ਸ੍ਰੌਮਣੀ ਕਮੇਟੀ ਦਾ ਪ੍ਰਧਾਨ ਅਤੇ ਅਕਾਲ ਤੱਖਤ ਦੇ ਜੱਥੇਦਾਰ ਨਿਕਲਦੇ ਹਨ ਜੋ ਅਕਾਲੀ ਆਗੂਆਂ ਦੇ ਕਹਿਣ ਤੇ ਹੁਕਮਨਾਮੇ ਜਾਰੀ ਕਰਦੇ ਹਨ ਜਾਂ ਮੁਆਫੀਆਂ ਦਿੰਦੇ ਹਨ ਜਿਸ ਕਰਕੇ ਪੂਰੇ ਸਿੱਖ ਜਗਤ ਨੂੰ  ਨਾਮੋਸੀ ਝੱਲਣੀ ਪੈ ਰਹੀ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਗਰਸ ਦੇ ਰਾਜ ਦੋਰਾਨ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜਿਆ ਹੈ ਪਰ ਇੰਨ੍ਹਾਂ ਸੂਬੇ ਦੇ ਇਸ ਕੁੱਦਰਤੀ ਸਰੋਤ ਦੀ ਬਣਦੀ ਰੱਖਵਾਲੀ ਨਹੀਂ ਕੀਤੀ। ਹੁਣ ਤੱਕ ਸੂਬੇ ਚ ਰਹੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਅੱਜ ਪੰਜਾਬ ਦਾ ਨੌਜਵਾਨ ਲੱਖਾਂ ਰੁਪਏ ਕਰਜੇ ਚੁੱਕ ਕੇ ਵਿਦੇਸ਼ਾਂ ਨੂੰ  ਜਾ ਰਿਹਾ ਹੈ ਪਰ ਸਾਡੇ ਹਾਕਮ ਕੋਲ ਝੂਠੇ ਲਾਰਿਆਂ ਤੋ ਸਵਾਏ ਕੁਝ ਵੀ ਨਹੀਂ ।ਅੱਜ ਸੂਬੇ ਅੰਦਰ ਸਿੱਖਿਆ ਤੇ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ। ਸਰਕਾਰੀ ਸਕੂਲਾਂ ਤੇ ਹਸਪਤਾਲਾਂ ਚ ਮਜਬੂਰੀ ਵੱਸ ਸਿਰਫ ਗਰੀਬ ਪਰਿਵਾਰ ਹੀ ਜਾਂਦੇ ਹਨ। ਸਾਰੇ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਚੋਣ ਪ੍ਰਣਾਲੀ ਗੰਦਲੀ ਹੋ ਚੁੱਕੀ ਹੈ।  ਅੱਜ ਸੂਬੇ ਦੇ ਵਸਨੀਕ ਇੰਨ੍ਹਾਂ ਰਿਵਾਇਤੀ ਪਾਰਟੀਆਂ ਤੋ ਅੱਕ ਚੁੱਕੇ ਹਨ ਤੇ ਪੰਜਾਬ ਏਕਤਾ ਪਾਰਟੀ ਨਾਲ ਜੁੜ ਰਹੇ ਹਨ ਜਿਸ ਵਿਚੋ ਲੋਕਾਂ ਨੂੰ ਖੁਸ਼ਹਾਲ ਪੰਜਾਬ ਦੇ ਦਰਸ਼ਨ ਹੋ ਰਹੇ ਹਨ। ਆਉਣ ਵਾਲੀਆ ਲ਼ੋਕ ਸਭਾ ਚੋਣਾਂ ਚ ਗੱਠਜੋੜ ਬਠਿੰਡਾ ਸੀਟ ਤੋ ਮੈਨੂੰ ਚੋਣ ਲੜਣ ਲਈ ਕਹਿ ਰਿਹਾ ਹੈ। ਹਲਕੇ ਦੇ ਲੋਕਾਂ ਵਲੋਂ ਮਿਲ ਰਹੇ ਸਮਰਥਨ ਤੇ ਪਿਆਰ ਤੋਂ  ਲਗਦਾ ਹੈ ਕਿ ਵੋਟਰ ਇਸ ਵਾਰ ਬਠਿੰਡਾ ਸੀਟ ਦੋਵੇਂ ਰਿਵਾਇਤੀ ਪਾਰਟੀਆਂ ਤੋ ਖੋਹਕੇ ਗੱਠਜੋੜ ਦੀ ਝੋਲੀ ਚ ਪਾਉਣਗੇ। ਇਸ ਮੌਕੇ ਜ਼ਿਲਾ ਪ੍ਰਧਾਨ ਭਰਭੂਰ ਸਿੰਘ ਚਚੋਹਰ, ਗੁਰਨੈਬ ਭੰਮਾ, ਦੀਪਕ ਬਾਂਸਲ, ਅਮਰਜੀਤ ਕੌਰ , ਅਜੈਬ ਸਿੰਘ  ਰਾਏਪੁਰ , ਅਭੈ ਰਾਮ ਗੋਦਾਰਾਂ, ਮਾਸਟਰ ਦਵਿੰਦਰ ਸਿੰਘ , ਜਗਦੀਪ ਸਿੰਘ  ਭੁੱਟੋ, ਪਰਮਜੀਤ ਰਾਏਪੁਰ, ਅਵਤਾਰ ਸਿੰਘ ਰਾਮਾਨੰਦੀ, ਕਸਮੀਰ ਸਿੰਘ  ਆਦਿ ਹਾਜਰ ਸਨ।


EDITED BY : SARA YAHA | | Last Updated : 7:18 pm 2 ਮਾਰਚ 2019

LEAVE A REPLY

Please enter your comment!
Please enter your name here