

ਇਸਲਾਮਾਬਾਦ: ਬੀਤੇ ਕੱਲ੍ਹ ਪਾਕਿਸਤਾਨੀ ਖੇਤਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿ ਭਲਕੇ ਰਿਹਾਅ ਕਰਨ ਜਾ ਰਿਹਾ ਹੈ। ਇਹ ਐਲਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮੀ ਅਸੈਂਬਲੀ ਵਿੱਚ ਕੀਤਾ ਹੈ।
ਅਭਿਨੰਦਨ ਵਰਤਮਾਨ ਨੂੰ ਪਾਕਿਸਤਾਨ ਨੇ ਬੀਤੇ ਕੱਲ੍ਹ ਆਪਣੀ ਜ਼ਮੀਨ ‘ਤੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ, ਜਿਸ ਮਗਰੋਂ ਉਸ ਦੇ ਕਈ ਵੀਡੀਓਜ਼ ਵੀ ਵਾਇਰਲ ਹੋਏ ਸਨ। ਅਭਿਨੰਦਨ ਨੇ ਭਾਰਤੀ ਹੱਦ ‘ਤੇ ਬੰਬ ਸੁੱਟਣ ਆਏ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਖਦੇੜਣ ਲਈ ਆਪਣੇ ਮਿੱਗ-21 ਜਹਾਜ਼ ਵਿੱਚ ਉਡਾਣ ਭਰੀ ਸੀ।
ਉਨ੍ਹਾਂ ਦਾ ਜਹਾਜ਼ ਪਾਕਿਸਤਾਨੀ ਹੱਦ ਵਿੱਚ ਡਿੱਗ ਪਿਆ ਸੀ, ਪਰ ਚੰਗੀ ਕਿਸਮਤ ਉਨ੍ਹਾਂ ਦੀ ਜਾਨ ਬਚ ਗਈ। ਪਾਕਿਸਤਾਨੀ ਫ਼ੌਜ ਨੇ ਭਾਰਤੀ ਅਫ਼ਸਰ ਨੂੰ ਗ੍ਰਿਫ਼ਤਾਰ ਕਰ ਲਿਆ। ਪਾਇਲਟ ਦੇ ਗ੍ਰਿਫ਼ਤਾਰ ਹੋਣ ਮਗਰੋਂ ਭਾਰਤ ‘ਤੇ ਵੀ ਦਬਾਅ ਵਧਿਆ ਤੇ ਵਿਦੇਸ਼ ਮੰਤਰਾਲੇ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ।
EDITED BY : SARA YAHA | | Last Updated : 7:32 pm 28 ਫ਼ਰਵਰੀ 2019























