

ਮਾਨਸਾ {ਜੋਨੀ ਜਿੰਦਲ} ਅੱਜ ਸਥਾਨਕ ਹੋਲੀ ਹਾਰਟ ਸਕੂਲ ਮਾਨਸਾ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ । ਇਸ ਮੋਕੇ ਰੀਬਨ ਕੱਟਣ ਦੀ ਰਸਮ ਸਕੂਲ ਮਨੈਜਮੈਟ ਦੇ ਪ੍ਰਧਾਨ ਪ੍ਰਦੀਪ ਸਿੰਗਲਾ ਨੇ ਕੀਤੀ ਤੇ ਜੋਤੀ ਪ੍ਰਚੰਡ ਦੀ ਰਸਮ ਪ੍ਰਧਾਨ ਪ੍ਰਦੀਪ ਸਿੰਗਲਾ ,ਸੈਕਟਰੀ ਸ੍ਰੀ ਜਸਪਾਲ ,ਖਜਾਨਚੀ ਸ੍ਰੀ ਤੇਜ ਰਾਮ ਜੀ ਚੁਰਾਈਆ ਨੇ ਕੀਤੀ । ਸਮਾਰੋਹ ਦੀ ਸੁਰੂਆਤ ਸਰਸਵਤੀ ਬੰਧਨਾ ਨਾਲ ਕੀਤੀ ਤੇ ਉਸ ਤੋ ਬਾਅਦ ਸਕੂਲ ਪਿੰ੍ਰਸੀਪ ਸ੍ਰੀ ਜੈਪਾਲ ਗਰਗ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕਰਦਿਆ ਜੀ ਆਇਆ ਕਿਹਾ ਤੇ ਸਲਾਨਾ ਰਿਪੋਰਟ ਪੜੀ ਤੇ ਭਵਿੱਖ ਵਿੱਚ ਜੋ ਕਿ ਸਕੂਲ ਦੀ ਬਿਹਤਰੀ ਲਈ ਕੰਮ ਕਰਨੇ ਹਨ ਸੰਬੰਧੀ ਜਾਣਕਾਰੀ ਦਿੱਤੀ। ਇਸ ਮੋਕੇ ਬੱਚਿਆ ਵੱਲੋ ਰੰਗਾ ਰੰਗ ਪ੍ਰੌਗਾਮ ,ਸਕਿਟਾ ,ਕੋਰੀaਗ੍ਰਾਫੀ ,ਗਿੱਧਾ ,
ਭੰਗੜਾ ਪੇਸ ਕੀਤਾ । ਸਟੇਜ ਸਕੱਤਰ ਦੀ ਜਿੰਮੇਵ ਾਰੀ ਮੈਡਮ ਸੰਤੋਸ ਗੋਇਲ ਨੇ ਬਾਖੂਬੀ ਨਿਭਾਈ । ਮਨੈਜਮੈਟ ਪ੍ਰਧਾਨ ਪ੍ਰਦੀਪ ਸਿੰਗਲਾ , ਖਜਾਨਚੀ ਸ੍ਰੀ ਰਾਮ ਚੰਦ ਚੁਰਾਇਆ ਨੇ ਸਕੂਲ ਮਨੈਜਮੈਟ ,ਸਟਾਫ ,ਬੱਚਿਆ ਦੇ ਮਾਤਾ ਪਿਤਾ ਅਤੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਤੇ ਬੱਚਿਆ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ । ਇਸ ਮੋਕੇ ਪਿਛਲੇ ਸਾਲ ਵਿੱਚ ਚੰਗੀਆ ਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਮਨੈਜਮੈਟ ਵੱਲੋ ਸਨਮਾਨਿਤ ਕੀਤਾ ਗਿਆ ਤੇ ਇਸ ਮੋਕੇ ਕਮੇਟੀ ਮੈਬਰ ਅੰਮ੍ਰਿਤਪਾਲ ਗੋਇਲ , ਸ੍ਰੀ ਹੰਸ ਰਾਜ ,ਹਰਬੰਸ ਲਾਲ ਸਰਮਾ , ਸ੍ਰੀ ਇੰਦਰਜੀਤ ਗਰਗ ਐਡਵੋਕੇਟ , ਸ੍ਰੀ ਸੰਜੀਵ ਗੋਇਲ , ਸ੍ਰੀ ਸੀਤਲ ਕੁਮਾਰ , ਸ੍ਰੀ ਸੁਰਿੰਦਰ ਕੁਮਾਰ ਗੁਪਤਾ , ਸ੍ਰੀ ਤਰਸੇਮ ਚੰਦ ਹਾਜਰ ਸਨ । ਇਸ ਪ੍ਰੌਗਾਮ ਨੂੰ ਸਫਲ ਬਨਾਉਣ ਸੰਬੰਧੀ ਮੈਡਮ ਸੀਮਾ ਸੇਠੀ,ਮੈਡਮ ਸੁਖਪਾਲ ਕੋਰ , ਮੈਡਮ ਅੰਜਨਾ ,ਮੈਡਮ ਕਵਿਤਾ , ਮੈਡਮ ਡਿੰਪਲ , ਮੈਡਮ ਅਕਸਿਤਾ , ਮੈਡਮ ਪ੍ਰਿੰਕਾ , ਮੈਡਮ ਸੋਨਿਕਾ ,ਸ੍ਰੀ ਰਾਕੇਸ ਕੁਮਾਰ ਦਾ ਵਿਸੇਸ ਯੌਗਦਾਨ ਰਿਹਾ । ਅਖੀਰ ਵਿੱਚ ਰਾਸਟਰੀ ਗੀਤ ਨਾਲ ਪ੍ਰੌਗਾਮ ਦੀ ਸਮਾਪਤੀ ਕੀਤੀ ।
EDITED BY : SARA YAHA | | Last Updated : 7:40 pm 26 ਫ਼ਰਵਰੀ 2019























