ਬਦਲੀ ਰੱਦ ਨਾ ਹੋਣ ਤੇ ਜਿਲ੍ਹਾ ਸਿੱਖਿਆ ਅਫਸਰ ਨੂੰ ਦਫਤਰ ਅਤੇ ਸਕੂਲਾਂ ਚ ਨਾ ਵੜਨ ਦੇਣ ਦਾ ਫੈਸਲਾ

0
74

ਮਾਨਸਾ,(ਸਾਰਾ ਯਹਾ,(ਹੀਰਾ ਮਿੱਤਲ)25 ਫਰਵਰੀ:ਅਧਿਆਕ ਸੰਘਰਸ਼ ਕਮੇਟੀ ਮਾਨਸਾ ਦੇ ਸੱਦੇ ਤੇ ਮਾਨਸਾ ਜਿਲੇ ਦੇ ਸੈਕੜੇ ਅਧਿਆਪਕਾਂ ਨੇ ਈ ਟੀ ਟੀ ਅਧਿਆਪਕ
ਹਰਜਿੰਦਰ ਸਿੰਘ ਅਨੂਪਗੜ੍ਹ ਦੀ ਬਦਲੀ ਨੂੰ ਲੈ ਕੇ ਜਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਦਿਤਾ ਧਰਨਾ ਉਸ ਵੇਲੇ ਸਮਾਪਤ ਹੋਇਆ ਜਦੋ ਡਿਪਟੀ
ਕਮਿਸ਼ਨਰ ਦੇ ਹੁਕਮਾਂ ਤੇ ਡੀ ਈ ਓ (ਐਲੀ) ਨੇ ਕੱਲ੍ਹ ਤੱਕ ਰੋਕ ਲਗਾਕੇ ਬਦਲੀ ਰੱਦ ਕਰਨ ਦਾ ਭਰੋਸਾ ਦਿਤਾ ਗਿਆ।ਸੰਘਰਸ਼ ਕਮੇਟੀ ਨੇ ਐਲਾਨ
ਕੀਤਾ ਕਿ ਜੇਕਰ ਕੱਲ੍ਹ ਬਦਲੀ ਰੱਦ ਨਾ ਕੀਤੀ ਗਈ,ਤਾਂ 27 ਫਰਵਰੀ ਤੋ ਡੀ ਈ ਓ ਮਾਨਸਾ ਨੂੰ ਨਾ ਦਫਤਰ ਅਤੇ ਨਾ ਹੀ ਕਿਸੇ ਸਕੂਲ ਚ ਵੜਨ
ਦਿਤਾ ਜਾਵੇਗਾ।
ਸੰਘਰਸ਼ ਕਮੇਟੀ ਦੇ ਆਗੂਆ ਕਰਮਜੀਤ ਤਾਮਕੋਟ,ਅਮੋਲਕ ਡੇਲੂਆਣਾ, ਰਾਜਵਿੱਦਰ ਮੀਰ,ਗੁਰਪ੍ਰੀਤ ਕੋਰ,ਰਾਜਦੀਪ ਬਰੇਟਾਗਰਜੀਤ
ਲਾਲਿਆਵਾਲੀ,ਇਦਰਜੀਤ ਡੇਲੂਆਣਾ,ਸੁਖਚੈਨ ਗਰਨੇ,ਰਾਜੇਸ਼ ਬੁਢਲਾਡਾ ਨੇ ਕਿਹਾ ਕਿ ਡੀ ਈ ਓ ਐਲੀ ਨੇ ਅਪਣੀਆ ਵਧੀਕੀਆ ਨਾਲ ਸਕੂਲਾਂ
ਦਾ ਮਹੋਲ ਵਿਗਾੜਿਆ ਹੋਇਆ ਹੈ,ਉਨ੍ਹਾਂ ਨੇ ਅਧਿਆਪਕਾਂ ਦੇ ਮਸਲੇ ਤਾਂ ਕੀ ਹੱਲ ਕਰਨੇ ਸੀ,ਸਗੋ ਮੰਗ ਪੱਤਰ ਵੀ ਨਹੀ ਲਿਆ ਜਾਂਦਾ,ਜਿਸ ਕਾਰਨ
ਅਧਿਆਪਕਾਂ ਚਭਾਰੀ ਰੋਸ ਹੈ,ਉਨ੍ਹਾਂ ਕਿਹਾ ਸਮੂਹ ਅਧਿਆਪਕਾਂ ਦੇ ਲਿਖਤੀ ਬਾਈਕਾਟ ਦੇ ਬਾਵਜੂਦ ਸਕੂਲਾਂ ਨੂਂ ਪੁਲੀਸ ਛਾਉਣੀ ਚ ਬਦਲਿਆ
ਹੋਇਆ ਹੈ,
ਆਗੂਆ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਕੱਲ ਤੱਕ ਪੜੋ ਪੰਜਾਬ ਦੀ ਟੀਮ ਵਾਪਸ ਸਕੂਲਾਂ ਚ ਨਾ ਗਈ ਤਾ ਪਰਸੋ ਤੋ ਉਨ੍ਹਾੱ ਦੇ ਵੀ ਘਿਰਾਓ
ਕੀਤੇ ਜਾਣਗੇ। ਇਸ ਮੌਕੇ ਤੇ ਕਿਸਾਨ ਯੂਨੀਅਨ ਉਗਰਾਹਾਂ ਦੇ ਰਾਮ ਸਿੰਘ ਭੈਣੀ ਬਾਘਾ, ਮਜਦੂਰ ਮੁਕਤੀ ਮੋਰਚਾ ਦੇ ਆਗੂ ਭਗਵੰਤ ਸਿੰਘ ਸਮਾਉ,
ਸੀਪੀਆਈ (ਐਮ .ਐਲ ) ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਸਿੰਘ ਨੱਤ, ਬਿੱਕਰਜੀਤ ਸਾਧੂਵਾਲਾ, ਵਰਿੰਦਰ ਬਰਾੜ, ਗੁਰਮੇਲ ਵਰੇ, ਬਹਾਦਰ
ਸਿੰਘ ਵਿਨੋਦ ਕੁਮਾਰ, ਸਮਸ਼ੇਰ ਸਿੰਘ, ਖੁਸ਼ਵਿੰਦਰ ਬਰਾੜ, ਨਿਤਿਨ ਸੋਢੀ, ਰਾਜਿੰਦਰ ਸਿੰਘ, ਧਰਮਿੰਦਰ ਔਤਾਵਾਲੀ , ਰਣਧੀਰ ਸਿੰਘ ਆਦਮਕੇ


EDITED BY : SARA YAHA | | Last Updated : 7:46 pm 25 ਫ਼ਰਵਰੀ 2019

LEAVE A REPLY

Please enter your comment!
Please enter your name here