ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਸਟੇਡੀਅਮ ਦਾ ਮਾਮਲਾ ਮੁੱਖ ਮੰਤਰੀ ਕੋਲ ਉਠਾਵਾਂਗਾ : ਭੂੰਦੜ

0
3
ਮਾਨਸਾ (ਹੀਰਾ ਸਿੰਘ ਮਿੱਤਲ)-ਸਥਾਨਕ ਨਹਿਰੀ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਬਣਾਏ ਗਏ ਬਹੁਮੰਤਵੀ ਖੇਡ ਸਟੇਡੀਅਮ ਦੀ ਤਰਸਯੋਗ ਹਾਲਤ ਮੀਡੀਆ ‘ਚ ਅਤੇ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਕਾਰਨ ਖੇਡ ਪ੍ਰੇਮੀਆਂ ਅਤੇ ਮਾਨਸਾ ਸ਼ਹਿਰ ਵਾਸੀਆਂ ‘ਚ ਰੋਸ ਅਤੇ ਨਿਰਾਸ਼ਾ ਦੀ ਭਾਵਨਾ ਪਾਈ ਜਾ ਰਹੀ ਹੈ। ਜਿਸਨੂੰ ਅੱਗੇ ਰੱਖ ਕੇ ਸ਼ਹਿਰ ਦੇ ਕੁਝ ਪਤਵੰਤੇ ਨਾਗਰਿਕਾਂ ਨੇ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਸੁਧਾਰ ਕਮੇਟੀ ਬਣਾ ਕੇ ਇਸ ਸਟੇਡੀਅਮ ਦੇ ਹਾਲਾਤ ਠੀਕ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਯਤਨਾਂ ਨੂੰ ਦੇਖਦੇ ਹੋਏ ਅੱਜ ਹਲਕਾ ਸਰਦੂਲਗੜ੍ਹ ਦੇ ਐੱਮ. ਐੱਲ. ਏ. ਦਿਲਰਾਜ ਸਿੰਘ ਭੂੰਦੜ ਖੇਡ ਸਟੇਡੀਅਮ ‘ਚ ਅੱਜ ਖਿਡਾਰੀਆਂ ਅਤੇ ਕਮੇਟੀ ਮੈਂਬਰਾਂ ਨੂੰ ਮਿਲਣ ਪਹੁੰਚੇ ਅਤੇ ਗਰਾਊਂਡ ਦੀ ਮਾੜੀ ਹਾਲਤ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਕਮੇਟੀ ਮੈਂਬਰਾਂ ਅਤੇ ਪ੍ਰੈਕਟਿਸ ਕਰ ਰਹੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਰਾਜਨੀਤੀ ਤੋਂ ਉੱਪਰ ÀÎੁਠ ਕੇ ਉਹ ਖਿਡਾਰੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ‘ਚ ਰੱਖਦੇ ਹੋਏ ਇਸ ਮਸਲੇ ਸਬੰਧੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨਾਲ ਗੱਲ ਕਰ ਕੇ ਐੱਮ. ਪੀ. ਫੰਡਜ਼ ‘ਚੋਂ ਫੰਡ ਜਾਰੀ ਕਰਵਾਉਣਗੇ ਤਾਂ ਜੋ ਇਸ ਸਟੇਡੀਅਮ ਦੇ ਟਰੈਕ ਨੂੰ ਨੈਸ਼ਨਲ ਪੱਧਰ ਦਾ ਟਰੈਕ ਬਣਾਇਆ ਜਾ ਸਕੇ।
ਇਸ ਸਮੇਂ ਉਨ੍ਹਾਂ ਉੱÎਚ ਖੇਡ ਅਧਿਕਾਰੀਆਂ ਨਾਲ ਫੋਨ ‘ਤੇ ਗੱਲ ਵੀ ਕੀਤੀ ਅਤੇ ਉਨ੍ਹਾਂ ਨੂੰ ਟਰੈਕ ਬਣਾਉਣ ਸਬੰਧੀ ਲੋੜੀਂਦੀਆਂ ਸਰਕਾਰੀ ਫਾਰਮੈਲਟੀਜ਼ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਤਾਂ ਕਿ ਐੱਮ. ਪੀ. ਫੰਡ ਜਾਰੀ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮਸਲਾ ਪਾਰਟੀਬਾਜ਼ੀ ਤੋਂ ਉÎੱਪਰ ਉÎਠ ਕੇ ਮੁੱਖ ਮੰਤਰੀ ਪੰਜਾਬ ਕੋਲ ਉਠਾਉਣਗੇ ਕਿਉਂਕਿ ਇਹ ਮਾਮਲਾ ਮਾਨਸਾ ਜ਼ਿਲੇ ਦੇ ਖਿਡਾਰੀ ਬੱਚਿਆਂ ਨਾਲ ਜੁੜਿਆ ਹੋਇਆ ਹੈ। ਇਸ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਇਕੱਠੇ ਹੋਕੇ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕਰਵਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਖਿਡਾਰੀ ਰਹੇ ਹਨ, ਇਸ ਕਾਰਨ ਉਹ ਖੇਡ ਗਰਾਊਂਡ ਦੀ ਮਹੱਤਤਾ ਜਾਣਦੇ ਹਨ।
ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਸੁਧਾਰ ਕਮੇਟੀ ਦੇ ਮੈਂਬਰਾਂ ਅਤੇ ਖਿਡਾਰੀਆਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਹੋਰ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਸਾਰੇ ਰਲ ਮਿਲ ਕੇ ਇਸ ਖੇਡ ਸਟੇਡੀਅਮ ਦਾ ਸੁਧਾਰ ਕਰ ਕੇ ਇਸਨੂੰ ਪੰਜਾਬ ਦਾ ਨੰਬਰ ਇਕ ਸਟੇਡੀਅਮ ਬਣਾਇਆ ਜਾਵੇ।

LEAVE A REPLY

Please enter your comment!
Please enter your name here