

ਮਾਨਸਾ, 28 ਨਵੰਬਰ (ਸਾਰਾ ਯਹਾ,ਬਲਜੀਤ ਸ਼ਰਮਾ) : 7ਵੀਂ ਆਰਥਿਕ ਗਣਨਾ ਸਬੰਧੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜ਼ਿਲ੍ਹੇ ਦੇ ਸੀ.ਐਸ.ਸੀੈ. (ਕਾਮਨ ਸਰਵਿਸ ਸੈਂਟਰ) ਸੈਂਟਰਾਂ ਦੇ ਸਮੂਹ ਸੁਪਰਵਾਇਜ਼ਰਾਂ ਅਤੇ ਵਰਕਰਾਂ ਨੇ ਭਾਗ ਲਿਆ।
ਜ਼ਿਲ੍ਹਾ ਮੈਨੇਜਰ ਸੀ.ਐਸ.ਸੀ. ਸ੍ਰੀ ਸੰਦੀਪ ਤਾਇਲ ਨੇ ਦੱਸਿਆ ਕਿ ਇਹ ਗਣਨਾ ਭਾਰਤ ਸਰਕਾਰ ਦੇ ਹੁਕਮਾ ਤਹਿਤ ਕੀਤੀ ਜਾ ਰਹੀ ਹੈ ਜਿਸ ਤਹਿਤ ਸੀ.ਐਸ.ਸੀ. ਸੈਂਟਰਾਂ ਦੇ ਸੁਪਰਵਾਇਜ਼ਰਾਂ ਅਤੇ ਵਰਕਰਾਂ ਨੂੰ ਟਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਇਸ ਮੌਕੇ ਸੁਪਰਵਾਇਜ਼ਰਾਂ ਅਤੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਚਾਨਣਾਂ ਪਾਇਆ ਤਾਂ ਜੋ ਹਰ ਕੰਮ ਨੂੰ ਸੁਖੱਲੇ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇ ਅਤੇ ਕਿਸੇ ਵੀ ਵਰਕਰ ਨੂੰ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਐਨ.ਐਸ.ਐਸ.ਓ. (ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ) ਤੋਂ ਮੈਡਮ ਰਵਨੀਤ ਕੌਰ ਨੇ ਗਣਨਾ ਬਾਰੇ ਵਿਸਥਾਰ ਰੂਪ ਵਿਚ ਜਾਣਕਾਰੀ ਦਿੱਤੀ।























