6 ਅਪ੍ਰੈਲ ਨੂੰ ਲਈ ਜਾਵੇਗੀ ਸਾਲ-2019-20 ਲਈ 6ਵੀਂ ਜਮਾਤ ਨਵੋਦਿਆ ਪ੍ਰਵੇਸ਼ ਪ੍ਰੀਖਿਆ

0
86

ਮਾਨਸਾ, 02 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਜਵਾਹਰ ਨਵੋਦਿਆ ਵਿਦਿਆਲਿਆ, ਫਫੜੇ ਭਾਈਕੇ ਵਿਚ ਛੇਵੀਂ ਜਮਾਤ ਲਈ 6 ਅਪ੍ਰੈਲ ਨੂੰ ਪ੍ਰਵੇਸ਼ ਪ੍ਰੀਖਿਆ ਲਈ ਜਾਣੀ ਹੈ, ਜਿਸ ਲਈ ਸਰਕਾਰੀ ਸੈਕੰਡਰੀ ਸਕੂਲ, ਬੁਢਲਾਡਾ (ਲੜਕੀਆਂ), ਸਰਕਾਰੀ ਸੈਕੰਡਰੀ ਸਕੂਲ, ਬਰੇਟਾ (ਲੜਕੇ), ਸਰਕਾਰੀ ਸੈਕੰਡਰੀ ਸਕੂਲ ਝੁਨੀਰ (ਲੜਕੇ), ਸਰਕਾਰੀ ਸੈਕੰਡਰੀ ਸਕੂਲ, ਸਰਦੂਲਗੜ੍ਹ (ਲੜਕੇ), ਸਰਕਾਰੀ ਸੈਕੰਡਰੀ ਸਕੂਲ, ਮਾਨਸਾ (ਲੜਕੇ), ਸਰਕਾਰੀ ਸੈਕੰਡਰੀ ਸਕੂਲ (ਮਾਨਸਾ) ਲੜਕੀਆਂ, ਐਲ.ਏ.ਡੀ.ਐਮ. ਡੀ.ਏ.ਵੀ. ਪਬਲਿਕ ਸਕੂਲ ਬੁਢਲਾਡਾ (ਐਫੀਲੀਏਟਡ) 7 ਸਕੂਲਾਂ ਨੂੰ ਪੇਪਰ ਸੈਂਟਰ ਬਣਾਇਆ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਮਿਸ ਅਪਨੀਤ ਰਿਆਤ ਨੇ ਨੈਗੋਸੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਉਕਤ ਸਕੂਲਾਂ ਵਿਚ 6 ਅਪ੍ਰੈਲ ਨੂੰ ਇਕ ਦਿਨ ਦੀ ਛੁੱਟੀ ਸਿਰਫ਼ ਸਕੂਲ ਦੇ ਵਿਦਿਆਰਥੀਆਂ ਲਈ ਘੋਸ਼ਿਤ ਕੀਤੀ ਹੈ ਤਾਂ ਜੋ ਟੈਸਟ ਦੇਣ ਵਾਲੇ ਪ੍ਰਖਿਆਰਥੀ ਸਹੀ ਢੰਗ ਨਾਲ ਟੈਸਟ ਦੇ ਸਕਣ। ਉਨ੍ਹਾਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਉਕਤ ਸਕੂਲਾਂ ਦਾ ਸਾਰਾ ਸਟਾਫ਼ ਆਮ ਦਿਨਾਂ ਦੀ ਤਰਾਂ ਸਕੂਲ ਵਿਚ ਹਾਜ਼ਰ ਰਹਿ ਕੇ ਆਪਣੇ ਸਕੂਲੀ/ਦਫ਼ਤਰੀ ਕੰਮਾਂ ਨੂੰ ਨਿਪਟਾਏਗਾ। ਇਹ ਹੁਕਮ ਮਿਤੀ 6 ਅਪ੍ਰੈਲ, 2019 ਨੂੰ ਹੀ ਲਾਗੂ ਰਹੇਗਾ

LEAVE A REPLY

Please enter your comment!
Please enter your name here