56ਵੇਂ ਸਲਾਨਾ ਜੋੜ ਮੇਲੇ ਦਾ ਪੋਸਟਰ ਜਾਰੀ

0
13

ਸਰਦੂਲਗੜ੍ਹ:- 10 ਫ਼ਰਵਰੀ (ਸਾਰਾ ਯਹਾ,ਬਲਜੀਤ ਪਾਲ ) ਸਥਾਨਕ ਸ਼ਹਿਰ ਵਿਖੇ ਸਥਿਤ ਸਿੱਧ ਡੇਰਾ ਬਾਬਾ ਹੱਕਤਾਲਾ ਵਿਖੇ ਹਰ ਸਾਲ ਫੱਗਣ ਮਹੀਨੇ ਲੱਗਣ ਵਾਲੇ ਮੇਲੇ ਦਾ ਪੋਸਟਰ ਜਾਰੀ ਕਰਨ ਮੌਕੇ ਜਾਣਕਾਰੀ ਦਿੰਦਿਆਂ ਡੇਰਾ ਮੁਖੀ ਮਹੰਤ ਕੇਵਲ ਦਾਸ ਨੇ ਦੱਸਿਆ ਕਿ ਭਗਵਾਨ ਸ੍ਰੀ ਚੰਦ ਜੀ ਦੀ ਕਿਰਪਾ ਸਦਕਾ ਅਤੇ ਇਲਾਕੇ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ 56ਵਾਂ ਜੋੜ ਮੇਲਾ 27, 28 ਅਤੇ 29 ਫ਼ਰਵਰੀ ਨੂੰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦੇ ਅਖੀਰਲੇ ਦਿਨ ਬਾਗਬਾਨੀ ਤੇ ਖੇਤੀਬਾੜੀ ਵਿਭਾਗ ਵੱਲੋਂ ਫਸਲਾਂ ਸਬੰਧੀ ਜਾਣਕਾਰੀ ਕੈਂਪ ਵੀ ਲਗਾਇਆ ਜਾਵੇਗਾ ਅਤੇ ਵਾਤਾਵਰਨ ਨੂੰ ਮੁੱਖ ਰੱਖਦਿਆਂ ਪੌਦੇ ਰੂਪੀ ਪ੍ਰਸ਼ਾਦ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ 101 ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ ਹੈ। ਇਸ ਮੌਕੇ ਸੰਤ ਲਛਮਣ ਮੁਨੀ ਖਿਆਲੀ ਚਹਿਲਾਂਵਾਲੀ, ਸੱਤਪਾਲ ਚੋਪੜਾ, ਜੀਤ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਨਾਰਾਇਣ ਸਿੰਘ, ਚੇਤ ਸਿੰਘ, ਗੁਰਪ੍ਰੀਤ ਸਿੰਘ, ਗੋਪੀ ਰਾਮ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here