550ਵੇੰ ਜਨਮ ਦਿਨ ਨੂੰ ਸਮਰਪਤ ਲਿਬਰੇਸ਼ਨ ਨੇ ਵਿਚਾਰ ਗੋਸਟੀ ਕਰਵਾਈ

0
8

ਮਾਨਸਾ 1 ਦਸੰਬਰ (ਬਪਸ):ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇੰ ਜਨਮ ਦਿਨ ਨੂੰ ਸਮਰਪਿਤ ਸੀ ਪੀ ਆਈ  ( ਐਮ ਐਲ ) ਲਿਬਰੇਸ਼ਨ ਵੱਲੋਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਪਿੰਡ ਨੰਦਗੜ੍ਹ ਵਿਖੇ ਵਿਚਾਰ ਗੋਸਟੀ ਕਰਵਾਈ ਗਈ। ਜਿਸ ਚ ਵਿਸ਼ੇਸ਼ ਤੌਰ ਤੇ ਪਹੁੰਚੇ ਕਾਮਰੇਡ ਸੁਖਦਰਸ਼ਨ ਨੱਤ , ਪ੍ਰੋ  ਸੁਮੇਲ ਸਿੰਘ ਸਿੱਧੂ ਅਤੇ ਜਸਵੀਰ ਕੌਰ ਨੱਤ ਨੇ ਸਬੋਧਨ ਕਰਦੇ ਹੋਏ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋ 550 ਸਾਲ ਪਹਿਲਾਂ ਸਮਾਜ ਵਿਚ ਵੱਧ ਰਹੇ ਜਾਤ ਪਾਤ ਅਤੇ ਉਚ ਨੀਚ ਦੇ ਵੱਧ ਰਹੇ ਪਾੜੇ  ਅਤੇ ਕਿਰਤੀ ਜਮਾਤ ਦੇ ਬਰਾਬਰਤਾ ਸਾਂਝੀਬਾਲਤਾ ਦਾ ਸਮਾਜ ਸਿਰਜਨ ਲਈ ਬ੍ਰਾਹਮਣਵਾਦ ਦੇ ਖਿਲਾਫ ਅਤੇ ਕਿਰਤੀ ਜਮਾਤ ਦੇ ਹੱਕ ਵਿਚ ਵਿਚਾਰ ਗੋਸਟੀਆ ਕੀਤੀਆਂ ਗਾਈਆਂ। ਅੱਜ ਵੀ ਪੂੰਜੀਵਾਦੀ ਜੁਗ ਵਿੱਚ ਉਚ-ਨੀਚ ਅਤੇ ਜਾਤ-ਪਾਤ ਦਾ ਪਾੜਾ ਲਗਾਤਾਰ ਵੱਧ ਰਿਹਾ ਹੈ। ਵੱਧ ਰਹੇ ਪਾੜੇ ਦੇ ਖਿਲਾਫ ਕਿਰਤੀ ਜਮਾਤ ਨੂੰ ਸਿੱਖ ਧਰਮ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਰਸਤੇ ਅਤੇ ਸਿਧਾਂਤ ਤੇ ਪਹਿਰਾ ਦੇਣ ਦੀ ਲੋੜ ਹੈ। ਤਾਂ ਹੀ ਉਚ-ਨੀਚ ਅਤੇ ਜਾਤ-ਪਾਤ ਦਾ ਪਾੜਾ ਖਤਮ ਕੀਤਾ ਜਾਵੇ।ਸਟੇਜ ਦਾ ਸੰਚਾਲਨ ਜਿਲ੍ਹਾ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ ਨੇ ਕੀਤਾ।

LEAVE A REPLY

Please enter your comment!
Please enter your name here