ਕੈਪਟਨ ਦੇ ਨਵੇਂ ਵਜ਼ੀਰਾਂ ਨੇ ਮਾਂ ਬੋਲੀ ‘ਚ ਚੁੱਕੀ ਸਹੁੰ

0
1

ਚੰਡੀਗੜ੍ਹ(ਸਾਰਾ ਯਾਹਾ) : ਚਿਰਾਂ ਤੋਂ ਉਡੀਕਿਆ ਜਾਣ ਵਾਲਾ ਪੰਜਾਬ ਕੈਬਨਿਟ ਦਾ ਵਿਸਥਾਰ ਅੱਜ ਨੇਪਰੇ ਚੜ੍ਹ ਗਿਆ ਹੈ। ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਸਾਰੇ ਵਿਧਾਇਕਾਂ ਨੂੰ ਮੰਤਰੀ ਵਜੋਂ ਸਹੁੰ ਚੁਕਾਈ ਤੇ ਨਵੇਂ ਬਣੇ ਸਾਰੇ ਮੰਤਰੀਆਂ ਨੇ ਮਾਂ-ਬੋਲੀ ਪੰਜਾਬੀ ਵਿੱਚ ਸਹੁੰ ਚੁੱਕੀ।

ਸਭ ਤੋਂ ਪਹਿਲਾਂ ਹਲਕਾ ਅੰਮ੍ਰਿਤਸਰ ਕੇਂਦਰੀ ਤੋਂ ਵਿਧਾਇਕ ਓਮ ਪ੍ਰਕਾਸ਼ ਸੋਨੀ ਨੇ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੰਤਰੀ ਵਜੋਂ ਸਹੁੰ ਚੁੱਕੀ। ਤੀਜੀ ਨੰਬਰ ‘ਤੇ ਸਿੱਖਿਆ ਰਾਜ ਮੰਤਰੀ ਤੋਂ ਕੈਬਨਿਟ ਮੰਤਰੀ ਬਣੇ ਅਰੁਣਾ ਚੌਧਰੀ ਨੇ ਸਹੁੰ ਚੁੱਕੀ। ਇਸ ਤੋਂ ਬਾਅਦ ਚੌਥੇ ਨਵੇਂ ਕੈਬਿਨਟ ਮੰਤਰੀ ਵਜੋਂ ਕਾਂਗਰਸ ਸਰਕਾਰ ਦੇ ਇਕਲੌਤੇ ਮੁਸਲਿਮ ਚਿਹਰੇ ਰਜ਼ੀਆ ਸੁਲਤਾਨਾ ਨੇ ਸਹੁੰ ਚੁੱਕੀ।

ਪੰਜਵੇਂ ਕੈਬਿਨਟ ਮੰਤਰੀ ਵਜੋਂ ਸਹੁੰ ਸੁਖਜਿੰਦਰ ਸਿੰਘ ਰੰਧਾਵਾ ਨੇ ਚੁੱਕੀ ਤੇ ਛੇਵੇਂ ਨੰਬਰ ‘ਤੇ ਗੁਰਪ੍ਰੀਤ ਕਾਂਗੜ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਸੱਤਵੇਂ ਕੈਬਿਨਟ ਮੰਤਰੀ ਵਜੋਂ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਸਹੁੰ ਚੁੱਕੀ।

Image result for new 9 cabinet minister in punjabਮੋਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਠਵੇਂ ਕੈਬਿਨਟ ਮੰਤਰੀ ਵਜੋਂ ਸਹੁੰ ਚੁੱਕੀ। ਨੌਵੇਂ ਕੈਬਿਨਟ ਮੰਤਰੀ ਵਜੋਂ ਸੰਗਰੂਰ ਤੋਂ ਵਿਧਾਇਕ ਵਿਜੈ ਇੰਦਰ ਸਿੰਗਲਾ ਨੇ ਸਹੁੰ ਚੁੱਕੀ। ਦਸਵੇਂ ਨੰਬਰ ‘ਤੇ ਹੁਸ਼ਿਆਰਪੁਰ ਤੋਂ ਵਿਧਾਇਕ ਸ਼ਾਮ ਸੁੰਦਰ ਅਰੋੜਾ ਨੇ ਕੈਬਿਨਟ ਮੰਤਰੀ ਵਜੋਂ ਸਹੁੰ ਚੁੱਕੀ। ਸਭ ਤੋਂ ਅਖ਼ਰੀ ਵਿੱਚ ਭਾਰਤ ਭੂਸ਼ਣ ਆਸ਼ੂ ਨੇ 11ਵੇਂ ਕੈਬਿਨਟ ਮੰਤਰੀ ਵਜੋਂ ਸਹੁੰ ਚੁੱਕੀ। ਹਾਲੇ ਤਕ ਇਨ੍ਹਾਂ ਮੰਤਰੀਆਂ ਨੂੰ ਵਿਭਾਗਾਂ ਦੀ ਅਲਾਟਮੈਂਟ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

EDITED BY : SARA YAHA PUNJABI NEWS

LEAVE A REPLY

Please enter your comment!
Please enter your name here