

ਮਾਨਸਾ, 16—04—2021 ( ਸਾਰਾ ਯਹਾਂ /ਜੋਨੀ ਜਿੰਦਲ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋਟ
ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ.ਓਜ. (ਮੁਜਰਮ—ਇਸਤਿਹਾਰੀਆ) ਨੂੰ
ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ
ਹੇਠ ਲਿਖੇ ਪੀ.ਓ./ਭਗੌੜੇ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।
ਮੁਜਰਮ ਇਸ਼ਤਿਹਾਰੀ (ਭਗੌੜੀ ਦੋਸ਼ਣ) ਭੂਰੀ ਪਤਨੀ ਖਾਨ ਸਿੰਘ ਉਰਫ ਪੂਰਨ ਸਿੰਘ ਵਾਸੀ
ਧਾਮ ਡੋਗਰੀ ਥਾਣਾ ਸੁਲਤਾਨਪੁਰ ਜਿਲਾ ਰਾਏਸ਼ਨ (ਮੱਧ ਪ੍ਰਦੇਸ਼) ਜਿਸ ਵਿਰੁੱਧ ਮੁਕੱਦਮਾ ਨੰ:70 ਮਿਤੀ
09—06—2015 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ
ਹੋਇਆ ਸੀ, ਪਰ ਇਹ ਮੁਲਜਿਮ ਮਾਨਯੋਗ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋਂ ਗੈਰ ਹਾਜਰ ਹੋਣ ਕਰਕੇ
ਮਾਨਯੋਗ ਅਦਾਲਤ ਸ੍ਰੀ ਜਗਦੀਪ ਸੂਦ, ਐਡੀਸ਼ਨਲ ਸੈਸ਼ਨਜ ਜੱਜ ਮਾਨਸਾ ਜੀ ਵੱਲੋਂ ਇਸਨੂੰ ਮਿਤੀ
18—01—2018 ਤੋਂ ਅ/ਧ 299 ਜਾਬਤਾ ਫੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਇਹ
ਮੁਲਜਿਮ ਕਰੀਬ 3 ਸਾਲ ਤੋਂ ਆਪਣਾ ਟਿਕਾਣਾ ਬਦਲ ਕੇ ਰਹਿ ਰਹੀ ਸੀ। ਐਸ.ਆਈ. ਜਸਵੰਤ ਸਿੰਘ
ਇੰਚਾਰਜ ਪੀ.ਓ. ਸਟਾਫ ਮਾਨਸਾ ਸਮੇਤ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਸਾਂਝੀ ਕਾਰਵਾਈ
ਕਰਦੇ ਹੋੲ ੇ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਕਾਬ ੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ
ਹੈ।























