

ਮਾਨਸਾ {ਜੋਨੀ ਜਿੰਦਲ} ਸ਼੍ਰੀ ਸ਼ਿਵ ਪਰਿਵਾਰ ਸੰਘ ਮਾਨਸਾ ਵੱਲੋ ਸ਼੍ਰੀ ਸਾਲਾਸਰ ਧਾਮ ਲਈ ੩੨ ਵੀ ਬੱਸ ਯਾਤਰਾ ਲਈ ਬੱਸ ਪ੍ਰਦੀਪ ਕੁਮਾਰ ਤੇ ਸੁਨੀਲ ਕੁਮਾਰ ਦੀ ਅਗਵਾਈ ਵਿੱਚ ਭੇਜੀ ਗਈ । ਬੱਸ ਨੂੰ ਝੰਡੀ ਦੇਣ ਦੀ ਰਸਮ ਮੁਨੀਸ ਕੁਮਾਰ ਬੱਬੀ ਦਾਨੇਵਾਲੀਆ ਜੀ ਅਤੇ ਅਰੂਣ ਕੁਮਾਰ ਬਿੱਟੂ ਭੰਮਾ ਜੀ ਨੇ ਅਤੇ ਨਾਰੀਅਲ ਦੀ ਰਸਮ ਲੱਕੀ ਗੋਇਲ ਪ੍ਰਧਾਨ ਰੋਟਰੈਕਟ ਕਲੱਬ ਮਾਨਸਾ ਸਿਟੀ ਰਾਇਲ ਨੇ ਕੀਤੀ । ਸ਼੍ਰੀ ਮੁਨੀਸ ਕੁਮਾਰ ਬੱਬੀ ਦਾਨੇਵਾਲੀਆ ਜੀ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਧਾਰਮਿਕ ਯਾਤਰਾ ਕਰਨੀ ਚਾਹੀਦੀ ਹੈ ਧਾਰਮਿਕ ਯਾਤਰਾ ਕਰਨ ਨਾਲ ਮਨ ਨੂੰ ਸ਼ਾਤੀ ਮਿਲਦੀ ਹੈ ।ਪ੍ਰਦੀਪ ਕੁਮਾਰ ਤੇ ਸੁਨੀਲ ਕੁਮਾਰ ਨੇ ਦੱਸਿਆ ਕਿ ਇਹ ਬੱਸ ਅਗਰੋਹਾ ਧਾਮ , ਸਾਲਾਸਰ ਧਾਮ ,ਕਾਂਝਲਾ ਧਾਮ ਦੇ ਦਰਸਨ ਕਰਵਾਉਣ ਉਪਰੰਤ ਮਾਨਸਾ ਆਵੇਗੀ ਅਤੇ ਸਾਲਾਸਰ ਵਿਖੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਸੰਘ ਵੱਲੋ ਕੀਤਾ ਗਿਆ ਹੈ। ਇਸ ਮੋਕੇ ਤੇ ਰਕੇਸ ਕੁਮਾਰ ,ਅਮਨ ਰੱਲਾ , ਅਭਿਸ਼ੇਕ ਭੰਮਾ ,ਬੰਟੀ ਮਘਾਨੀਆ ਹਾਜਰ ਸਨ ।
EDITED BY : SARA YAHA | | Last Updated : 7:20 pm 17 ਫ਼ਰਵਰੀ 2019






















