

ਮਾਨਸਾ 12,ਜੂਨ (ਬਲਜੀਤ ਸ਼ਰਮਾ) : ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਕਿਸਾਨਾ ਨੇ ਝੋਨੇ ਦੀ ਲਵਾਈ ਸਰੂ ਕਰ ਦਿੱਤੀ ਹੈ ਕਿਸਾਨ ਆਗੂ ਇਕਬਾਲ ਸਿੰਘ ਫਫੜੇ ਭਾਈਕੇ ਨੇ ਕਹੀਆਂ ਕੇ ਅਗੇਤਾ ਝੋਨਾ ਲਾਉਣਾ ਕਿਸਾਨਾਂ ਦਾ ਕੋਈ ਸੋਕ ਨਹੀ ਮਜਬੂਰੀ ਹੈ ਕਿਉਂਕੇ ਪਛੇਤਾ ਝੋਨੇ ਨੂੰ ਵੇਚਣ ਸਮੇਂ ਕਿਸਾਨਾਂ ਨੂੰ ਖਰੀਦ ਕੇਦਰਾ ਵਿੱਚ ਖੱਜਲ ਖੁਆਰ ਹੋਣਾ ਪੈਦਾ ਹੈ ਅਤੇ ਝੋਨੇ ਵਿੱਚ ਸੀਲ ਦੀ ਮਾਤਰਾ ਯਾਦਾ ਹੋਣ ਦਾ ਬਹਾਨਾ ਲਾਕੇ ਵਪਾਰੀ ਕਿਸਾਨਾਂ ਦੀ ਭਾਰੀ ਲੂਟ ਕਰਦੇ ਹਨ ਪਿਛਲੇ ਸਾਲ ਝੋਨਾ ਵੇਚਣ ਸਮੇ ਕਿਸਾਨਾਂ ਤੋਂ ਇਕ ਕੁਵਾਟਲ ਪਿਛੇ 5 ਤੋ 7 ਕਿਲੋ ਕਾਟ ਕੱਟ ਕੇ ਵਪਾਰੀ ਨੇ ਕਿਸਾਨਾਂ ਦੀ ਭਾਰੀ ਲੁੱਟ ਕੀਤੀ ਸੀ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਪਹੀਲਾ ਤੋਂ ਕਰਜੇ ਦੀ ਮਾਰ ਹੇਠ ਆਈ ਕਿਸਾਨੀ ਨੂੰ ਕੁਝ ਰਾਹਤ ਦੇਣ ਲਈ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਲਵਾਈ ਸਹੀ ਸਮੇਂ ਸਿਰ ਕਰਨ ਲਈ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ 16 ਘੰਟੇ ਤਰੰਤ ਦਿੱਤੀ ਜਾਵੇ ਅਤੇ ਬੰਦ ਹੋਇਆ ਨਹੀਰਾ ਵਿੱਚ ਪਾਣੀ ਤਰੰਤ ਛਡੀਆ ਜਾਵੇ ਕਿਸਾਨ ਆਗੂ ਨੇ ਚਤਾਵਨੀ ਦਿੱਤੀ ਕੇ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਝੋਨਾ ਲੋਣ ਲਈ ਪੂਰੀ ਬਿਜਲੀ ਅਤੇ ਨੇਹਰੀ ਪਾਣੀ ਦਾ ਪਰਵੰਦ ਨਾ ਕਿਤਾ ਔਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਦੇ ਮਾਤਰੀਆ ਦਾ ਪਿੰਡਾ ਦੀਆਂ ਸੱਧਾ ਵਿੱਚ ਘਿਰਾਓ ਕਿਤਾ ਜਾਵੇ ਗਾ
EDITED BY : SARA YAHA | | Last Updated :12 June 2018






















