

ਮਾਨਸਾ, 30 ਅਕਤੂਬਰ (ਬਲਜੀਤ ਸ਼ਰਮਾ) : ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਜਸਪਾਲ ਵਰਮਾ ਦੀ ਅਗਵਾਈ ਵਿਚ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਹੋਈ ਮੀਟਿੰਗ ਵਿਚ ਉਨ੍ਹਾਂ ਦੱਸਿਆ ਕਿ ਮਾਨਸਾ ਵਿਖੇ ਇਕ ਸਪੈਸ਼ਲ ਰਾਜ ਪੱਧਰੀ ਲੋਕ ਅਦਾਲਤ ਲਗਾਈ ਜਾ ਰਹੀ ਹੈ, ਜਿਸ ਵਿਚ ਮਾਲੀਆ ਤੇ ਹੋਰਨਾਂ ਮਾਮਲੇਆਂ ਦਾ ਵੱਧ ਤੋਂ ਵੱਧ ਨਿਪਟਾਰਾ ਕੀਤਾ ਜਾਵੇਗਾ
ਮੀਟਿੰਗ ਦੋਰਾਨ ਸਿਵਲ ਜੱਜ ਸੀਨੀਅਰ ਡਵੀਜ਼ਨ ਮਾਨਸਾ ਸ੍ਰੀ ਅਮ੍ਰਿੰਦਰਪਾਲ ਸਿੰਘ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ੁਸ਼ਮਾ ਦੇਵੀ, ਐਸ.ਡੀ.ਐਮ. ਸ੍ਰੀ ਅਭੀਜੀਤ ਕਪਲਿਸ਼, ਐਸ.ਪੀ. (ਡੀ) ਸ੍ਰੀ ਅਨਿਲ ਕੁਮਾਰ, ਜੇਲ੍ਹ ਸੁਪਰਡੰਟ ਸ੍ਰੀ ਜਸਵੰਤ ਸਿੰਘ ਥਿੰਦ, ਟੀ.ਐਸ.ਸਿੱਧੂ, ਪ੍ਰਧਾਨ ਬਾਰ ਐਸੋਸੀਏਸ਼ਨ ਸ੍ਰੀ ਵਿਜੈ ਭਦੌੜ ਮੌਜੂਦ ਸਨ।
EDITED BY : SARA YAHA | | Last Updated : 7:10 pm 30 October 2018























